ਅਮਰੀਕਾ ਦਾ ਇਕ ਹੋਰ ਡਿਪਲੋਮੈਟ ਕਿਊਬਾ ਵਿੱਚ ਰਹੱਸਮਈ ਬੀਮਾਰੀ ਨਾਲ ਪੀੜਤ

ਵਾਸ਼ਿੰਗਟਨ, 22 ਜੂਨ (ਸ.ਬ.) ਅਮਰੀਕਾ ਨੇ ਕਿਹਾ ਹੈ ਕਿ ਉਸ ਦਾ ਇਕ ਹੋਰ ਡਿਪਲੋਮੈਟ ਕਿਊਬਾ ਵਿਚ ਰਹੱਸਮਈ ਬਿਮਾਰੀ ਨਾਲ ਪੀੜਤ ਹੋ ਗਿਆ ਹੈ| ਇਸ ਨਾਲ ਬਿਮਾਰ ਪੈਣ ਵਾਲੇ ਡਿਪਲੋਮੈਟਾਂ ਦੀ ਗਿਣਤੀ ਵਧ ਕੇ 25 ਹੋ ਗਈ ਹੈ|
ਵਿਦੇਸ਼ ਮੰਤਰਾਲੇ ਦੀ ਬੁਲਾਰਨ ਹੀਥਰ ਨੋਰਟ ਨੇ ਕੱਲ ਕਿਹਾ ਕਿ ਅਗਸਤ 2017 ਤੋਂ ਬਾਅਦ ਡਾਕਟਰੀ ਤੌਰ ਤੇ ਸਾਬਤ ਹੋਇਆ, ਇਹ ਹਵਾਨਾ ਦਾ ਪਹਿਲਾ ਮਾਮਲਾ ਹੈ| ਪ੍ਰਭਾਵਿਤ ਅਮਰੀਕੀਆਂ ਦੀ ਗਿਣਤੀ ਹੁਣ 25 ਹੋ ਗਈ ਹੈ|
ਉਥੇ ਹੀ ਚੀਨ ਵਿਚ ਅਮਰੀਕਾ ਦਾ ਇਕ ਅਧਿਕਾਰੀ ਵੀ ਇਸ ਤਰ੍ਹਾਂ ਦੀ ਸ਼ੱਕੀ ਬਿਮਾਰੀ ਦੀ ਲਪੇਟ ਵਿਚ ਆ ਗਿਆ ਹੈ| ਵੱਡੀ ਗਿਣਤੀ ਵਿਚ ਡਿਪਲੋਮੈਟਾਂ ਦੇ ਬਿਮਾਰੀ ਦੀ ਲਪੇਟ ਵਿਚ ਆਉਣ ਨਾਲ ਇਸ ਬਿਮਾਰੀ ਦਾ ਰਹੱਸ ਵਧ ਗਿਆ ਹੈ| ਅਮਰੀਕਾ ਨੇ ਪਹਿਲਾਂ ਕਿਹਾ ਸੀ ਕਿ ਇਹ ਕਿਸੇ ਤਰ੍ਹਾਂ ਦਾ ਹਮਲਾ ਹੈ| ਹੀਥਰ ਨੇ ਕਿਹਾ ਕਿ ਅਮਰੀਕਾ ਨੇ ਇਸ ਨਵੇਂ ਹਮਲੇ ਦੀ ਜਾਣਕਾਰੀ ਹਵਾਨਾ ਨੂੰ 29 ਮਈ ਨੂੰ ਦੇ ਦਿੱਤੀ ਸੀ| ਨਾਲ ਹੀ ਕਿਊਬਾ ਨੂੰ ਵੀ ਆਪਣੀ ਧਰਤੀ ਤੇ ਡਿਪਲੋਮੈਟਾਂ ਦੀ ਸੁਰੱਖਿਆ ਯਕੀਨੀ ਕਰਨ ਨੂੰ ਕਿਹਾ ਹੈ| ਮੰਨਿਆ ਜਾ ਰਿਹਾ ਹੈ ਕਿ ਅਮਰੀਕੀ ਡਿਪਲੋਮੈਟ ਨੂੰ ਹਵਾਨਾ ਤੋਂ ਸੱਦ ਲਿਆ ਗਿਆ ਹੈ ਪਰ ਉਨ੍ਹਾਂ ਦੀ ਸਿਹਤ ਸਬੰਧੀ ਜਾਂਚ ਦੇ ਬਾਰੇ ਵਿਚ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ|

Leave a Reply

Your email address will not be published. Required fields are marked *