ਅਮਰੀਕਾ ਦੀ ਪਹਿਲੀ ਮੁਸਲਿਮ ਮਹਿਲਾ ਜੱਜ ਹਡਸਨ ਨਦੀ ਵਿੱਚ ਮ੍ਰਿਤਕ ਮਿਲੀ

ਨਿਊਯਾਰਕ, 13 ਅਪ੍ਰੈਲ (ਸ.ਬ.) ਅਮਰੀਕਾ ਵਿੱਚ ਨਿਊਯਾਰਕ ਦੀ ਹਡਸਨ ਨਦੀ ਵਿੱਚ ਦੇਸ਼ ਦੀ ਪਹਿਲੀ ਮੁਸਲਿਮ ਮਹਿਲਾ ਜੱਜ ਮ੍ਰਿਤਕ ਮਿਲੀ ਹੈ| ਪੁਲੀਸ ਨੇ ਦੱਸਿਆ ਕਿ ਨਿਊਯਾਰਕ ਦੀ ਸਭ ਤੋਂ ਵੱਡੀ ਅਦਾਲਤ ਦੀ ਐਸੋਸੀਏਟ ਜੱਜ ਸ਼ੀਇਲਾ ਅਬਦੁੱਸ ਸਲਾਮ (65) ਨੂੰ ਹਡਸਨ ਨਦੀ ਦੇ ਕਿਨਾਰੇ ਤੇ ਮ੍ਰਿਤਕ ਮਿਲੀ| ਉਨ੍ਹਾਂ ਦੇ ਪਤੀ ਨੇ ਸਲਾਮ ਦੇ ਲਾਪਤਾ ਹੋਣ ਦੀ ਰਿਪੋਰਟ ਦਰਜ ਕਰਵਾਈ ਸੀ|
ਉਨ੍ਹਾਂ ਦੱਸਿਆ ਕਿ ਅਬਦੁੱਸ ਸਲਾਮ ਦੀ ਲਾਸ਼ ਨੂੰ ਨਦੀ ਵਿੱਚੋਂ ਬਾਹਰ ਕੱਢਿਆ ਗਿਆ| ਉਨ੍ਹਾਂ ਦੇ ਪਰਿਵਾਰ ਵਾਲਿਆਂ ਨੇ ਮ੍ਰਿਤਕ ਮਹਿਲਾ ਜੱਜ ਦੀ ਪਛਾਣ ਕੀਤੀ ਅਤੇ ਪੋਸਟਮਾਰਟਮ ਤੋਂ ਬਾਅਦ ਹੀ ਮੌਤ ਦੇ ਕਾਰਨਾਂ ਦਾ ਪਤਾ ਲੱਗ ਸਕੇਗਾ| ਅਬਦੁੱਸ ਸਲਾਮ ਵਾਸ਼ਿੰਗਟਨ ਦੀ ਰਹਿਣ ਵਾਲੀ ਸੀ ਅਤੇ ਉਹ ਕੋਰਟ ਆਫ ਅਪੀਲਸ ਦੀ ਪਹਿਲੀ ਅਫਰੀਕੀ-ਅਮਰੀਕੀ ਮਹਿਲਾ ਜੱਜ ਸੀ|

Leave a Reply

Your email address will not be published. Required fields are marked *