ਅਮਰੀਕਾ ਦੀ ਸਾਬਕਾ ਫਸਟ ਲੇਡੀ ਬਾਰਬਰਾ ਬੁਸ਼ ਦਾ ਦਿਹਾਂਤ

ਵਸ਼ਿੰਗਟਨ, 18 ਅਪ੍ਰੈਲ (ਸ.ਬ.) ਅਮਰੀਕਾ ਦੀ ਸਾਬਕਾ ਫਸਟ ਲੇਡੀ ਬਾਰਬਰਾ ਬੁਸ਼ ਦਾ ਬੀਤੇ ਦਿਨੀਂ 92 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ| ਉਨ੍ਹਾਂ ਦੇ ਦਿਹਾਂਤ ਦੀ ਜਾਣਕਾਰੀ ਬੁਸ਼ ਪਰਿਵਾਰ ਨੇ ਮੀਡੀਆ ਨੂੰ ਦਿੱਤੀ| ਜਾਣਕਾਰੀ ਮੁਤਾਬਕ ਬਾਰਬਰਾ ਕਾਫੀ ਦਿਨਾਂ ਤੋਂ ਬਿਮਾਰ ਸੀ ਪਰ ਉਨ੍ਹਾਂ ਨੇ ਮੈਡੀਕਲ ਮਦਦ ਲੈਣ ਤੋਂ ਸਾਫ ਇਨਕਾਰ ਕਰ ਦਿੱਤਾ ਸੀ| ਇਸ ਦੇ ਕਾਰਨ ਉਹ ਆਪਣਾ ਵਧੇਰੇ ਸਮਾਂ ਕਮਫਰਟ ਕੇਅਰ ਵਿੱਚ ਬਤੀਤ ਕਰਦੀ ਸੀ| ਬਾਰਬਰਾ ਦੀ ਦੇਖਭਾਲ ਉਨ੍ਹਾਂ ਦੇ ਘਰ ਵਿੱਚ ਹੀ ਕੀਤੀ ਜਾ ਰਹੀ ਸੀ| ਦੱਸਿਆ ਜਾ ਰਿਹਾ ਹੈ ਕਿ ਬੁਸ਼ ਹਾਲ ਹੀ ਦੇ ਸਾਲਾਂ ਤੋਂ ਕਰੋਨਿਕ ਆਬਸਟ੍ਰੈਸਿਵ ਪਲਮੋਨਰੀ ਪੋਗ ਅਤੇ ਦਿਲ ਦੀ ਬਿਮਾਰੀ ਨਾਲ ਜੂਝ ਰਹੀ ਸੀ| ਮੌਤ ਤੋਂ ਪਹਿਲਾਂ ਬਾਰਬਰਾ ਨੂੰ ਕਈ ਵਾਰ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਗਿਆ ਸੀ ਅਤੇ ਦੋ ਕੁ ਦਿਨਾਂ ਤੋਂ ਆਪਣੇ ਘਰ ਵਿੱਚ ਹੀ ਸਨ|
ਜ਼ਿਕਰਯੋਗ ਹੈ ਕਿ ਬਾਰਬਰਾ ਇਕੋ-ਇਕ ਅਜਿਹੀ ਔਰਤ ਸੀ, ਜਿਸ ਦੇ ਪਤੀ ਅਤੇ ਪੁੱਤ ਦੋਵੇਂ ਅਮਰੀਕਾ ਵਿੱਚ ਰਾਸ਼ਟਰਪਤੀ ਦੇ ਅਹੁਦੇ ਤੇ ਰਹੇ| ਬਾਰਬਰਾ ਬੁਸ਼ ਅਮਰੀਕਾ ਦੇ 41ਵੇਂ ਰਾਸ਼ਟਰਪਤੀ ਜਾਰਜ ਐਚ. ਡਬਲਿਊ ਬੁਸ਼ ਦੀ ਪਤਨੀ ਅਤੇ 43ਵੇਂ ਰਾਸ਼ਟਰਪਤੀ ਜਾਰਜ ਡਬਲਿਊ ਬੁਸ਼ ਦੀ ਮਾਂ ਸੀ| ਬਾਰਬਰਾ ਦੇ ਬੇਟੇ ਜਾਰਜ ਡਬਲਿਊ ਬੁਸ਼ 2000 ਵਿੱਚ ਅਮਰੀਕਾ ਦੇ ਰਾਸ਼ਟਰਪਤੀ ਚੁਣੇ ਗਏ ਸਨ| ਉਹ ਲਗਾਤਾਰ ਦੋ ਵਾਰ ਰਾਸ਼ਟਰਪਤੀ ਰਹੇ| ਉਨ੍ਹਾਂ ਮਗਰੋਂ ਓਬਾਮਾ ਅਮਰੀਕਾ ਦੇ ਰਾਸ਼ਟਰਪਤੀ ਬਣੇ ਅਤੇ ਦੋ ਵਾਰ ਇਸ ਅਹੁਦੇ ਤੇ ਬਣੇ ਰਹੇ|
ਬਾਰਬਰਾ ਬੁਸ਼ ਦੇ ਦਿਹਾਂਤ ਮਗਰੋਂ ਜਾਰਜ ਡਬਲਿਊ ਬੁਸ਼ ਨੇ ਕਿਹਾ ਕਿ ਮੇਰੀ ਪਿਆਰੀ ਮਾਂ ਦਾ 92 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ| ਮੇਰੀ ਧੀ ਬਾਰਬਰਾ, ਜੇਨਾ ਅਤੇ ਮੈਂ ਕਾਫੀ ਦੁਖੀ ਹਾਂ|

Leave a Reply

Your email address will not be published. Required fields are marked *