ਅਮਰੀਕਾ ਦੀ ਸੁਪਰ ਮਾਰਕੀਟ ਵਿੱਚ ਛੁਰੇਬਾਜ਼ੀ ਦੀ ਵਾਰਦਾਤ, ਇੱਕ ਦੀ ਮੌਤ

ਓਲਡ ਲਾਈਮ, 9 ਜਨਵਰੀ (ਸ.ਬ.) ਅਮਰੀਕਾ ਦੇ ਕਨੇਕਿਟਕਟ ਵਿੱਚ ਸਥਿਤ ਬਿੱਗ ਵਾਈ ਸੁਪਰਮਾਰਕੀਟ ਵਿੱਚ ਹੋਈ ਛੁਰੇਬਾਜ਼ੀ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ| ਸੂਬੇ ਦੀ ਪੁਲਸ ਨੇ ਦੱਸਿਆ ਕਿ ਛੁਰੇਬਾਜ਼ੀ ਦੀ ਘਟਨਾ ਓਲਡ ਲਾਈਮ ਵਿੱਚ ਸ਼ਾਪਿੰਗ ਪਲਾਜਾ ਵਿੱਚ ਸਥਿਤ ਬਿੱਗ ਵਾਈ ਸੁਪਰਮਾਰਕੀਟ ਵਿਚ ਐਤਵਾਰ ਦੁਪਹਿਰ ਹੋਈ| ਇਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਇੱਕ ਹੋਰ ਵਿਅਕਤੀ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ| ਪੁਲਸ ਅਧਿਕਾਰੀਆਂ ਨੇ ਦੱਸਿਆ ਕਿ         ਛੁਰੇਬਾਜ਼ੀ ਦੀ ਖ਼ਬਰ ਮਿਲਣ ਤੋਂ ਬਾਅਦ ਉਹ ਤੁਰੰਤ ਸੁਪਰਮਾਰਕੀਟ ਪਹੁੰਚੇ| ਉਨ੍ਹਾਂ ਨੇ ਦੱਸਿਆ ਕਿ ਦੋਵੇਂ ਵਿਅਕਤੀ ਪਹਿਲਾਂ ਤੋਂ ਇੱਕ ਦੂਜੇ ਨੂੰ ਜਾਣਦੇ ਸਨ| ਜ਼ਖ਼ਮੀ ਵਿਅਕਤੀ ਨੂੰ ਹੈਲੀਕਾਪਟਰ  ਰਾਹੀਂ ਹਸਪਤਾਲ ‘ਚ ਪਹੁੰਚਾਇਆ ਗਿਆ| ਪੁਲਸ ਨੇ ਦੋਹਾਂ ਵਿਅਕਤੀਆਂ ਦੀ ਪਛਾਣ ਸੰਬੰਧੀ ਕੋਈ ਵੀ ਖੁਲਾਸਾ ਨਹੀਂ ਕੀਤਾ ਹੈ|

Leave a Reply

Your email address will not be published. Required fields are marked *