ਅਮਰੀਕਾ ਦੇ ਅਲਬਾਮਾ ਸੂਬੇ ਦੇ ਹਸਪਤਾਲ ਵਿੱਚ ਗੋਲੀਬਾਰੀ, 2 ਜ਼ਖਮੀ

ਵਾਸ਼ਿੰਗਟਨ, 15 ਮਾਰਚ (ਸ.ਬ.) ਅਮਰੀਕਾ ਵਿਚ ਇਕ ਵਾਰੀ ਫਿਰ ਗੋਲੀਬਾਰੀ ਦੀ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ ਹੈ| ਬੀਤੀ ਰਾਤ ਬਰਮਿੰਘਮ ਦੇ ਅਲਬਾਮਾ ਵਿੱਚ ਯੂ. ਏ.ਬੀ. ਹਸਪਤਾਲ ਵਿੱਚ ਇਕ ਬੰਦੂਕਧਾਰੀ ਨੇ ਪਹਿਲਾਂ ਦੋ ਲੋਕਾਂ ਤੇ ਗੋਲੀਆਂ ਚਲਾਈਆਂ ਤੇ ਫਿਰ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ| ਗੋਲੀਬਾਰੀ ਦਾ ਸ਼ਿਕਾਰ ਹੋਏ ਦੋ ਜ਼ਖਮੀ ਨੌਜਵਾਨਾਂ ਦੀ ਹਾਲਤ ਗੰਭੀਰ ਹੈ| ਪੁਲੀਸ ਨੇ ਦੱਸਿਆ ਕਿ ਹਸਪਤਾਲ ਦੇ ਇਕ ਕਮਰਾਚਾਰੀ ਦੀ ਛਾਤੀ ਤੇ ਗੋਲੀ ਲੱਗੀ ਹੈ ਅਤੇ ਦੂਜੇ ਨੌਜਵਾਨ ਨੂੰ ਗੰਭੀਰ ਸੱਟਾਂ ਲੱਗੀਆਂ ਹਨ| ਫਿਲਹਾਲ ਪੁਲੀਸ ਘਟਨਾ ਦੀ ਜਾਂਚ ਵਿੱਚ ਜੁੱਟ ਗਈ ਹੈ| ਦੱਸਣਯੋਗ ਹੈ ਕਿ ਅਮਰੀਕਾ ਵਿਚ ਲਗਾਤਾਰ ਗੋਲੀਬਾਰੀ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ| ਇਸ ਤੋਂ ਪਹਿਲਾਂ ਅਮਰੀਕਾ ਵਿਚ ਕੈਲੀਫੋਰਨੀਆ ਸਥਿਤ ਅਪਾਹਜ ਅਤੇ ਸਾਬਕਾ ਫੌਜੀਆਂ ਦੇ ਬਿਰਧ ਆਸ਼ਰਮ ਵਿਚ ਕੁਝ ਨੌਜਵਾਨਾਂ ਨੇ ਗੋਲੀਬਾਰੀ ਕੀਤੀ ਸੀ| ਇਸ ਘਟਨਾ ਵਿਚ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ ਅਤੇ ਘਟਨਾ ਵਿਚ ਬੰਦੂਕਧਾਰੀ ਵੀ ਮਾਰਿਆ ਗਿਆ ਸੀ|

Leave a Reply

Your email address will not be published. Required fields are marked *