ਅਮਰੀਕਾ ਦੇ ਕੈਲੀਫੋਰਨੀਆ ਵਿੱਚ ਹੋਈ ਗੋਲੀਬਾਰੀ, 2 ਵਿਅਕਤੀਆਂ ਦੀ ਮੌਤ

ਕੈਲੀਫੋਰਨੀਆ, 30 ਦਸੰਬਰ (ਸ.ਬ.) ਦੱਖਣੀ ਕੈਲੀਫੋਰਨੀਆ ਦੇ ਲਾਅ ਦਫਤਰ ਵਿਚ ਗੋਲੀਬਾਰੀ ਵਿਚ ਇਕ ਬੰਦੂਕਧਾਰੀ ਸਮੇਤ 2 ਵਿਅਕਤੀਆਂ ਦੀ ਅੱਜ ਮੌਤ ਹੋ ਗਈ ਅਤੇ ਇਕ ਹੋਰ ਜ਼ਖਮੀ ਹੋ ਗਿਆ| ਅਧਿਕਾਰੀਆਂ ਨੇ ਇਸ ਨੂੰ ਵਰਕਪਲੇਸ (ਕੰਮ ਵਾਲੀ ਥਾਂ) ਤੇ ਹੋਈ ਹਿੰਸਾ ਦੱਸਿਆ ਹੈ| ਲਾਂਗ ਬੀਚ ਪੁਲੀਸ ਨੇ ਦੱਸਿਆ ਕਿ ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ| ਇੱਥੋਂ ਦੇ ਮੇਅਰ ਰਾਬਰਟ ਨੇ ਦੱਸਿਆ ਕਿ ਜ਼ਖਮੀ ਵਿਅਕਤੀ ਨੂੰ ਹਸਪਤਾਲ ਲਿਜਾਇਆ ਗਿਆ| ਉਨ੍ਹਾਂ ਨੇ ਵਿਅਕਤੀ ਦੀ ਹਾਲਤ ਸਥਿਰ ਦੱਸੀ ਹੈ| ਅਜੇ ਇਹ ਸਪਸ਼ਟ ਨਹੀਂ ਹੈ ਕਿ ਬੰਦੂਕਧਾਰੀ ਨੇ ਖੁਦ ਆਪਣੇ ਆਪ ਨੂੰ ਗੋਲੀ ਮਾਰੀ ਜਾਂ ਉਸ ਨੂੰ ਪੁਲੀਸ ਨੇ ਗੋਲੀ ਮਾਰੀ| ਲਾਂਗ ਬੀਚ ਪੁਲੀਸ ਨੇ ਟਵੀਟ ਕਰ ਕੇ ਕਿਹਾ ਕਿ ਇਹ ਵਰਕਪਲੇਸ ਤੇ ਹੋਈ ਹਿੰਸਾ ਦੀ ਘਟਨਾ ਹੈ| ਵੀਡੀਓ ਵਿਚ ਦਿਖਾਈ ਦੇ ਰਿਹਾ ਹੈ ਕਿ ਲੋਕ 2 ਮੰਜ਼ਿਲਾ ਇਮਾਰਤ ਦੇ ਦਫਤਰ ਵਿਚੋਂ ਬਾਹਰ ਨਿਕਲਦੇ ਹੋਏ ਉਚੀ-ਉਚੀ ਕਹਿ ਰਹੇ ਹਨ ਕਿ ਅੰਦਰ ਗੋਲੀਬਾਰੀ ਹੋ ਰਹੀ ਹੈ| ਇਸ ਇਮਾਰਤ ਵਿਚ ਕਈ ਦਫਤਰ ਹਨ ਪਰ ਅਧਿਕਾਰੀਆਂ ਨੇ ਅਜੇ ਇਹ ਸਪਸ਼ਟ ਨਹੀਂ ਕੀਤਾ ਹੈ ਕਿ ਕਿਸ ਕੰਪਨੀ ਵਿਚ ਇਹ ਘਟਨਾ ਹੋਈ|

Leave a Reply

Your email address will not be published. Required fields are marked *