ਅਮਰੀਕਾ ਦੇ ਪੁਲਾੜ ਯਾਤਰੀ ਜਾਨ ਗਲੇਨ ਹਸਪਤਾਲ ਵਿੱਚ ਭਰਤੀ

ਸ਼ਿਕਾਗੋ, 8 ਦਸੰਬਰ (ਸ.ਬ.) ਧਰਤੀ ਦੇ ਪੰਥ ਵਿੱਚ ਜਾਣ ਵਾਲੇ ਪਹਿਲੇ ਅਮਰੀਕੀ ਅਤੇ ਪੁਲਾੜ ਵਿੱਚ ਜਾਣ ਵਾਲੇ ਪਹਿਲੇ ਸੀਨੀਅਰ ਨਾਗਰਿਕ ਦੇ ਰੂਪ ਵਿੱਚ ਇਤਿਹਾਸ ਦੇ ਪੰਨਿਆਂ ਤੇ ਦੋ ਵਾਰ ਆਪਣਾ ਨਾਂ ਦਰਜ ਕਰਾਉਣ ਵਾਲੇ ਨਾਮਵਰ ਪੁਲਾੜ ਯਾਤਰੀ ਜਾਨ ਗਲੇਨ ਨੂੰ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਹੈ| ਓਹੀਓ ਸਟੇਟ ਯੂਨੀਵਰਸਿਟੀ ਦੇ ਨਾਲ ਗਲੇਨ ਕਾਲੇਜ ਦੇ ਇਕ ਬੁਲਾਰੇ ਨੇ ਇਹ ਜਾਣਕਾਰੀ ਦਿੱਤੀ| ਇਸ ਕਾਲਜ ਦਾ ਨਾਂ ਅਮਰੀਕਾ ਦੇ ਇਸ ਬਜ਼ੁਰਗ ਪੁਲਾੜ ਯਾਤਰੀ ਦੇ ਨਾਂ ਤੇ ਜਾਨ ਗਲੇਨ ਕਾਲਜ ਰੱਖਿਆ ਗਿਆ ਹੈ|
ਹਾਲਾਂਕਿ ਗਲੇਨ ਦੀ ਬੀਮਾਰੀ ਅਤੇ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ ਪਰ ਜਾਨ ਕਾਲਜ ਦੇ ਬੁਲਾਰੇ ਨੇ ਦੱਸਿਆ ਕਿ ਸਾਬਕਾ ਪੁਲਾੜ ਯਾਤਰੀ ਗਲੇਨ ਨੂੰ ਇਕ ਹਫਤੇ ਤੋਂ ਵੀ ਪਹਿਲਾਂ ਇਸ ਯੂਨੀਵਰਸਿਟੀ ਦੇ ਜੇਮਸ ਕੈਂਸਰ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਹੈ| ਹਸਪਤਾਲ ਦੇ ਬੁਲਾਰੇ ਨੇ ਦੱਸਿਆ ਕਿ ਗਲੇਨ ਦਾ ਨਾਂ ਕੈਂਸਰ ਦੇ ਮਰੀਜ਼ਾਂ ਦੀ ਸੂਚੀ ਵਿੱਚ ਸੂਚੀਬੱਧ ਨਹੀਂ ਕੀਤਾ ਗਿਆ ਹੈ|
ਗਲੇਨ 95 ਸਾਲ ਦੇ ਹਨ ਅਤੇ ਉਨ੍ਹਾਂ ਦੀ ਸਿਹਤ ਇਨ੍ਹੀਂ ਦਿਨੀਂ ਲਗਾਤਾਰ ਢਿੱਲੀ-ਮੱਠੀ ਹੋ ਰਹੀ ਹੈ| ਸਾਲ 2014 ਵਿੱਚ ਉਨ੍ਹਾਂ ਦੇ ਦਿਲ ਦਾ ਵਾਲਵ ਬਦਲਿਆ ਗਿਆ ਸੀ| ਪੁਲਾੜ ਯਾਤਰੀ ਗਲੇਨ ਨੇ ਅਮਰੀਕੀ ਫੌਜ ਅਤੇ ਪੁਲਾੜ ਪ੍ਰੋਗਰਾਮ ਵਿੱਚ ਆਪਣੇ 23 ਸਾਲ ਦੇ ਕਰੀਅਰ ਤੋਂ ਬਾਅਦ 24 ਸਾਲ ਤੱਕ ਓਹੀਓ ਤੋਂ ਡੈਮਕ੍ਰੇਟਿਕ ਸੈਨੇਟਰ ਦੇ ਰੂਪ ਵਿੱਚ ਕੰਮ ਕੀਤਾ| ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਸਾਲ 2012 ਵਿੱਚ ਗਲੇਨ ਨੂੰ ਦੇਸ਼ ਦੇ ਸਰਵਉੱਚ ਨਾਗਰਿਕ ਸਨਮਾਨ ‘ਪ੍ਰੈਜ਼ੀਡੈਂਸ਼ੀਅਲ ਮੈਡਲ ਆਫ ਫਰੀਡਮ’ ਨਾਲ ਨਵਾਜ਼ਿਆ ਸੀ|

Leave a Reply

Your email address will not be published. Required fields are marked *