ਅਮਰੀਕਾ ਦੇ ਰੱਖਿਆ ਮੰਤਰੀ ਨੇ ਬਗਦਾਦੀ ਦੇ ਜਿੰਦਾ ਹੋਣ ਦੀ ਗੱਲ ਆਖੀ, ਕਿਹਾ ਬਗਦਾਦੀ ਦੀ ਭਾਲ ਜਾਰੀ

ਵਾਸ਼ਿੰਗਟਨ, 22 ਜੁਲਾਈ (ਸ.ਬ.) ਅਮਰੀਕਾ ਦੇ ਰੱਖਿਆ ਮੰਤਰੀ ਜੇਮਸ ਮੈਟਿਸ ਨੇ ਇਕ ਹਵਾਈ ਹਮਲੇ ਵਿਚ ਇਸਲਾਮੀਕ ਸਟੇਟ ਦੇ ਅੱਤਵਾਦੀ ਅਬੁ ਬਕਰ ਅਲ-ਬਗਦਾਦੀ ਦੇ ਮਾਰੇ ਜਾਣ ਦੇ ਦਾਅਵਿਆਂ ਨੂੰ ਰੱਦ ਕਰਦੇ ਹੋਏ ਕਿਹਾ ਹੈ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਉਹ ਹੁਣ ਵੀ ਜਿੰਦਾ ਹੈ| ਮੈਟਿਸ ਨੇ ਕਿਹਾ ਕਿ ਮੈਂ ਉਦੋਂ ਮੰਨਾਂਗਾ ਕਿ ਉਸ ਦੀ ਮੌਤ ਹੋ ਗਈ ਹੈ, ਜਦੋਂ ਸਾਨੂੰ ਪਤਾ ਲੱਗੇਗਾ ਕਿ ਅਸੀਂ ਉਸ ਨੂੰ ਮਾਰ ਦਿਤਾ ਹੈ| ਅਸੀਂ ਉਸ ਦੀ ਭਾਲ ਕਰ ਰਹੇ ਹਾਂ | ਉਨ੍ਹਾਂ ਨੇ ਬੀਤੇ ਦਿਨੀਂ ਪੱਤਰਕਾਰਾਂ ਨੂੰ ਦੱਸਿਆ|
ਰੂਸੀ ਫੌਜ ਨੇ ਪਿਛਲੇ ਮਹੀਨੇ ਦਾਅਵਾ ਕੀਤਾ ਸੀ ਕਿ ਸੀਰੀਆ ਦੇ ਰੱਕਾ ਦੇ ਨਜ਼ਦੀਕ 28 ਮਈ ਨੂੰ ਬਗਦਾਦੀ ਦੀ ਇਕ ਬੈਠਕ ਉਤੇ ਉਸ ਨੇ ਹਮਲਾ ਕੀਤਾ ਸੀ, ਜਿਸ ਵਿਚ ਬਗਦਾਦੀ ਮਾਰਿਆ ਗਿਆ ਸੀ | ਸਾਲ 2014 ਦੇ ਬਾਅਦ ਤੋਂ ਬਗਦਾਦੀ ਨੂੰ ਜਨਤਕ ਤੌਰ ਉਤੇ ਦੇਖਿਆ ਨਹੀਂ ਗਿਆ ਹੈ |  ਪੇਂਟਾਗਨ ਦੇ ਅਧਿਕਾਰੀਆਂ ਨੇ ਕਿਹਾ ਕਿ ਬਗਦਾਦੀ ਹੁਣ ਇਸਲਾਮੀਕ ਸਟੇਟ ਦੀ ਰੋਜ਼ਾਨਾ ਗਤੀਵਿਧੀਆਂ ਵਿਚ ਸ਼ਾਮਿਲ ਨਹੀਂ ਹੈ ਪਰ ਮੈਟਿਸ ਨੇ ਦੱਸਿਆ ਕਿ ਬਗਦਾਦੀ ਹੁਣ ਵੀ ਸੰਗਠਨ ਵਿਚ ਕੋਈ ਨਾ ਕੋਈ ਭੂਮਿਕਾ ਨਿਭਾ ਰਿਹਾ ਹੈ | ਅਫਗਾਨਿਸਤਾਨ ਉਤੇ ਪੁੱਛੇ ਗਏ ਹੋਰ ਸਵਾਲਾਂ ਦੇ ਜਵਾਬ ਵਿਚ ਪੇਂਟਾਗਨ ਮੁਖੀ ਨੇ ਕਿਹਾ ਕਿ ਨੀਤੀ ਦੀ ਸਮੀਖਿਆ ਅਜੇ ਪੂਰੀ ਨਹੀਂ ਹੋਈ ਹੈ|

Leave a Reply

Your email address will not be published. Required fields are marked *