ਅਮਰੀਕਾ ਦੇ ਵਿਦੇਸ਼ ਮੰਤਰੀ ਪੋਂਪੀਓ ਆਉਣਗੇ ਭਾਰਤ

ਵਾਸ਼ਿੰਗਟਨ,11 ਜੂਨ (ਸ.ਬ.) ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਸੁਰੱਖਿਆ ਦੇ ਮੁੱਦੇ ਤੇ ਚਰਚਾ ਲਈ 24 ਤੋਂ 30 ਜੂਨ ਦੇ ਵਿਚਕਾਰ ਭਾਰਤ-ਪ੍ਰਸ਼ਾਂਤ ਖੇਤਰ ਦੀ ਯਾਤਰਾ ਕਰਨਗੇ ਅਤੇ ਇਸ ਦੌਰਾਨ ਉਨ੍ਹਾਂ ਦਾ ਪਹਿਲਾ ਪੜਾਅ ਭਾਰਤ ਵਿੱਚ ਹੋਵੇਗਾ| ਵਿਦੇਸ਼ ਮੰਤਰਾਲੇ ਦੇ ਬੁਲਾਰੇ ਮਾਰਗਨ ਓਟਰਗਸ ਨੇ ਅੱਜ ਇਹ ਜਾਣਕਾਰੀ ਦਿੱਤੀ| .
ਓਟਰਗਸ ਨੇ ਕਿਹਾ,”ਵਿਦੇਸ਼ ਮੰਤਰੀ ਪੋਂਪੀਓ 24 ਤੋਂ 30 ਜੂਨ ਵਿਚਕਾਰ ਭਾਰਤ-ਪ੍ਰਸ਼ਾਂਤ ਖੇਤਰ ਦੇ ਦੌਰੇ ਤੇ ਜਾਣਗੇ ਅਤੇ ਮੁੱਖ ਹਿੱਸੇਦਾਰ ਰਾਸ਼ਟਰਾਂ ਨਾਲ ਸਬੰਧਾਂ ਨੂੰ ਮਜ਼ਬੂਤ ਕਰਨ ਦੇ ਨਾਲ ਹੀ ਇਸ ਖੇਤਰ ਦੇ ਸਾਂਝੇ ਟੀਚਿਆਂ ਨੂੰ ਵਧਾਉਣ ਤੇ ਚਰਚਾ ਕਰਨਗੇ| ਵਿਦੇਸ਼ ਮੰਤਰੀ ਦਾ ਪਹਿਲਾ ਪੜਾਅ ਭਾਰਤ ਵਿੱਚ ਹੋਵੇਗਾ|
ਬੁਲਾਰੇ ਨੇ ਕਿਹਾ,”ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਾਲ ਹੀ ‘ਚ ਹੋਈਆਂ ਚੋਣਾਂ ਵਿੱਚ ਜਿੱਤ ਉਨ੍ਹਾਂ ਲਈ ਇਕ ਮਜ਼ਬੂਤ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਵਧੀਆ ਮੌਕਾ ਪ੍ਰਦਾਨ ਕਰਦਾ ਹੈ ਜੋ ਸੰਸਾਰਕ ਮੰਚ ਤੇ ਚੰਗੀ ਭੂਮਿਕਾ ਨਿਭਾਉਂਦਾ ਹੈ|” ਪੋਂਪੀਓ ਆਪਣੀ ਯਾਤਰਾ ਤੋਂ ਪਹਿਲਾਂ 12 ਜੂਨ ਨੂੰ ਅਮਰੀਕਾ ਦੇ ‘ਚੈਂਬਰ ਆਫ ਕਾਮਰਸ’ ਵਿੱਚ ਅਮਰੀਕਾ-ਭਾਰਤ ਵਪਾਰ ਪ੍ਰੀਸ਼ਦ ਇੰਡੀਆ ਆਈਡੀਆ ਸਿਖਰ ਸੰਮੇਲਨ ਨੂੰ ਸੰਬੋਧਿਤ ਕਰਨਗੇ|

Leave a Reply

Your email address will not be published. Required fields are marked *