ਅਮਰੀਕਾ ਦੇ ਵਿਸਕਾਨਸਿਨ ਵਿੱਚ ਬੰਬ ਧਮਾਕਾ, ਕਈ ਵਿਅਕਤੀ ਜ਼ਖਮੀ

ਵਾਸ਼ਿੰਗਟਨ, 11 ਜੁਲਾਈ (ਸ.ਬ.) ਅਮਰੀਕਾ ਦੇ ਵਿਸਕਾਨਸਿਨ ਵਿਚ ਬੀਤੀ ਰਾਤ ਜ਼ੋਰਦਾਰ ਬੰਬ ਧਮਾਕਾ ਹੋਇਆ| ਜਾਣਕਾਰੀ ਮੁਤਾਬਕ ਇਸ ਧਮਾਕੇ ਵਿਚ ਕਈ ਲੋਕ ਜ਼ਖਮੀ ਹੋਏ ਹਨ| ਜ਼ਖਮੀ ਲੋਕਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ| ਹਾਲਾਂਕਿ ਧਮਾਕੇ ਵਿਚ ਕਿਸੇ ਦੇ ਮਰਨ ਦੀ ਖਬਰ ਨਹੀਂ ਹੈ| ਵਿਸਕਾਨਸਿਨ ਅਧਿਕਾਰੀਆਂ ਮੁਤਾਬਕ ਮੈਡੀਸਨ ਉਪਨਗਰ ਵਿਚ ਇਹ ਧਮਾਕਾ ਬੀਤੀ ਰਾਤ ਨੂੰ ਹੋਇਆ| ਇਸ ਹਾਦਸੇ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਮਿਲ ਪਾਈ ਹੈ| ਪੁਲੀਸ ਅਤੇ ਅਧਿਕਾਰੀ ਮਾਮਲੇ ਦੀ ਜਾਂਚ ਵਿਚ ਜੁੱਟ ਗਏ ਹਨ|

Leave a Reply

Your email address will not be published. Required fields are marked *