ਅਮਰੀਕਾ ਦੇ ਸ਼ਾਪਿੰਗ ਮਾਲ ਵਿੱਚ ਅੰਨ੍ਹੇਵਾਹ ਗੋਲੀਬਾਰੀ, 8 ਵਿਅਕਤੀ ਜ਼ਖ਼ਮੀ

ਨਵੀਂ ਦਿੱਲੀ, 21 ਨਵੰਬਰ (ਸ.ਬ.) ਸੰਯੁਕਤ ਰਾਜ ਅਮਰੀਕਾ ਦੇ ਵਿਸਕੌਨਸਿਨ ਵਿਚ ਇਕ ਸ਼ਾਪਿੰਗ ਮਾਲ ਅੰਦਰ ਗੋਲੀਬਾਰੀ ਹੋਣ ਦੀ ਖ਼ਬਰ ਹੈ| ਇਕ ਹਥਿਆਰਬੰਦ ਹਮਲਾਵਰ ਨੇ ਮਾਇਫੇਅਰ ਮਾਲ ਵਿਚ           ਅੰਨ੍ਹੇਵਾਹ ਗੋਲੀਆਂ ਚਲਾਈਆਂ ਹਨ, ਜਿਸ ਨਾਲ ਘੱਟੋ-ਘੱਟ 8 ਵਿਅਕਤੀ ਜ਼ਖ਼ਮੀ ਹੋਏ ਦੱਸੇ ਜਾ ਰਹੇ ਹਨ| ਪੁਲੀਸ ਹਮਲਾਵਰ ਦੀ ਤਲਾਸ਼ ਵਿਚ ਜੁੱਟ ਗਈ ਹੈ|
ਵਾਉਟਵਾਟੋਸਾ ਪੁਲੀਸ ਮੁਖੀ ਮੁਤਾਬਕ 8 ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ|
ਫਿਲਹਾਲ ਸ਼ਾਪਿੰਗ ਮਾਲ ਨੂੰ ਬੰਦ ਕਰ ਦਿੱਤਾ ਗਿਆ ਹੈ| ਪੁਲੀਸ ਨੂੰ ਲੋਕਾਂ ਵਲੋਂ ਦਿੱਤੇ ਗਏ ਬਿਆਨਾਂ ਮੁਤਾਬਕ ਹਮਲਾਵਰ ਗੋਰੇ ਰੰਗ ਦਾ 20 ਤੋਂ 30 ਕੁ ਸਾਲ ਦਾ ਨੌਜਵਾਨ ਹੈ, ਜੋ ਗੋਲੀਬਾਰੀ ਕਰਨ ਤੋਂ ਬਾਅਦ ਫਰਾਰ ਹੋ ਗਿਆ| 

Leave a Reply

Your email address will not be published. Required fields are marked *