ਅਮਰੀਕਾ ਦੇ ਸਾਲਟ ਸਿਟੀ ਵਿੱਚ  ਗੋਲੀਬਾਰੀ ਦੌਰਾਨ 3 ਲੋਕਾਂ ਦੀ ਮੌਤ, 2 ਜ਼ਖਮੀ

ਸੈਂਡੀ, 7 ਜੂਨ (ਸ.ਬ.) ਅਮਰੀਕਾ ਦੇ ਸਾਲਟ ਲੇਕ ਸਿਟੀ ਵਿੱਚ ਹੋਈ ਗੋਲੀਬਾਰੀ ਦੌਰਾਨ 3 ਲੋਕਾਂ ਦੀ ਮੌਤ ਹੋ ਗਈ ਅਤੇ 2 ਹੋਰ ਜ਼ਖਮੀ ਹੋ ਗਏ| ਸੈਂਡੀ ਪੁਲੀਸ ਦੇ ਸਾਰਜੇਂਟ ਜੇਸਨ ਨੀਲਸਨ ਨੇ ਕਿਹਾ ਕਿ ਗੋਲੀਬਾਰੀ ਬੀਤੀ ਸ਼ਾਮ ਇਕ ਘਰ ਦੇ ਬਾਹਰ ਹੋਈ| ਪੁਲੀਸ ਨੂੰ ਅਜੇ ਤੱਕ ਇਹ ਨਹੀਂ ਪਤਾ ਕਿ ਗੋਲੀ ਚਲਾਉਣ ਵਾਲਾ ਵਿਅਕਤੀ ਜ਼ਖਮੀਆਂ ਜਾਂ ਮਰਨ ਵਾਲਿਆਂ ਵਿੱਚ ਸ਼ਾਮਲ ਹੈ ਜਾਂ ਨਹੀਂ ਪਰ ਨਿਲਸਨ ਨੇ ਕਿਹਾ ਕਿ ਪੁਲੀਸ ਨੂੰ ਇਹ ਨਹੀਂ ਲੱਗ ਰਿਹਾ ਕਿ ਗੋਲੀ ਚਲਾਉਣ ਵਾਲਾ ਵਿਅਕਤੀ ਫਰਾਰ ਹੈ| ਨਿਲਸਨ ਕੋਲ ਪੀੜਿਤਾਂ ਦੀ ਉਮਰ ਅਤੇ ਹਸਪਤਾਲ ਵਿੱਚ ਭਰਤੀ 2 ਲੋਕਾਂ ਦੀ ਸਥਿਤੀ ਦੀ ਜਾਣਕਾਰੀ ਫਿਲਹਾਲ ਨਹੀਂ ਹੈ| ਪੁਲੀਸ ਦਾ ਅਨੁਮਾਨ ਹੈ ਕਿ ਹੋ ਸਕਦਾ ਉਹ ਗੋਲੀਬਾਰੀ ਤੋਂ ਅਣਜਾਣ ਸਨ ਜਾਂ ਫਿਰ ਗੋਲੀ ਚਲਾਉਣ ਵਾਲੇ ਇਕ ਦੂਜੇ ਨੂੰ ਜਾਣਦੇ ਸਨ|

Leave a Reply

Your email address will not be published. Required fields are marked *