ਅਮਰੀਕਾ ਨੂੰ ਮਿਲਿਆ ਨਵਾਂ ਰਾਸ਼ਟਰੀ ਸੁਰੱਖਿਆ ਸਲਾਹਕਾਰ

ਵਾਸ਼ਿੰਗਟਨ, 24 ਅਪ੍ਰੈਲ (ਸ.ਬ.) ਅਮਰੀਕਾ ਦੇ ਉਪ ਰਾਸ਼ਟਰਪਤੀ ਮਾਈਕ ਪੇਂਸ ਨੇ ਲੈਫਟੀਨੈਂਟ ਜਨਰਲ(ਸੇਵਾਮੁਕਤ) ਕੀਥ ਕੇਲੋਗ ਨੂੰ ਰਾਸ਼ਟਰੀ ਸੁਰੱਖਿਆ ਸਲਾਹਕਾਰ ਵਜੋਂ ਚੁਣਿਆ ਹੈ| ਕੇਲੋਗ ਰਾਸ਼ਟਰੀ ਸੁਰੱਖਿਆ ਪਰੀਸ਼ਦ ਦੇ ਉਚ ਅਧਿਕਾਰੀ ਵੀ ਹਨ|
ਇਸ ਅਹੁਦੇ ਲਈ ਪੇਂਸ ਦੀ ਪਹਿਲੀ ਪਸੰਦ ਜੌਨ ਲਰਨਰ ਨੇ ਆਪਣਾ ਨਾਂ ਵਾਪਸ ਲੈ ਲਿਆ, ਜਿਸ ਤੋਂ ਬਾਅਦ ਪੇਂਸ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਰਾਸ਼ਟਰੀ ਸੁਰੱਖਿਆ ਸਹਾਇਕ ਕੇਲੋਗ ਨੂੰ ਇਸ ਅਹੁਦੇ ਲਈ ਚੁਣਿਆ| ਪੇਂਸ ਨੇ ਇਕ ਬਿਆਨ ਵਿਚ ਕਿਹਾ ਕਿ ਕੇਲੋਗ ਕੋਲ ਰਾਸ਼ਟਰੀ ਸੁਰੱਖਿਆ ਅਤੇ ਵਿਦੇਸ਼ ਨੀਤੀ ਦੇ ਮਾਮਲਿਆਂ ਵਿਚ ਅਨੁਭਵ ਹੈ ਅਤੇ ਉਹ ਰਾਸ਼ਟਰਪਤੀ ਦੀ ਰਾਸ਼ਟਰੀ ਸੁਰੱਖਿਆ ਟੀਮ ਦਾ ਅਹਿਮ ਹਿੱਸਾ ਹਨ| ਟਰੰਪ ਦੇ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਮਗਰੋਂ ਕਈ ਤਰ੍ਹਾਂ ਦੇ ਬਦਲਾਅ ਕੀਤੇ ਗਏ| ਟਰੰਪ ਨੇ ਆਪਣੇ ਕੈਬਨਿਟ ਵਿੱਚ ਕਈ ਮੰਤਰੀਆਂ ਦੇ ਫੇਰਬਦਲ ਕੀਤੇ ਹਨ| ਮਾਈਕ ਪੋਪੀਓ ਨਵਾਂ ਵਿਦੇਸ਼ ਮੰਤਰੀ ਚੁਣਿਆ ਜਾਵੇਗਾ, ਉਨ੍ਹਾਂ ਦੇ ਨਾਂ ਤੇ ਮੋਹਰ ਲੱਗ ਗਈ ਹੈ|

Leave a Reply

Your email address will not be published. Required fields are marked *