ਅਮਰੀਕਾ ਨੇ ਉੱਤਰੀ ਕੋਰੀਆ ਨੂੰ ਦਿੱਤੀ ਚੇਤਾਵਨੀ

ਸਿਓਲ, 3 ਫਰਵਰੀ(ਸ.ਬ.) ਅਮਰੀਕਾ ਦੇ ਰੱਖਿਆ ਮੰਤਰੀ ਜੇਮਜ਼ ਮੈਟਿਸ ਨੇ ਉੱਤਰ ਕੋਰੀਆ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਉਹ ਪਰਮਾਣੂ ਹਥਿਆਰਾਂ ਦਾ ਇਸਤੇਮਾਲ ਕਰਦਾ ਹੈ ਤਾਂ ਉਸ  ਨੂੰ ਜ਼ਬਰਦਸਤ ਜਵਾਬ ਦਿੱਤਾ ਜਾਵੇਗਾ|
ਮੈਟਿਸ ਨੇ ਦੱਖਣੀ ਕੋਰੀਆ ਦੇ ਰੱਖਿਆ ਮੰਤਰਾਲੇ ਵਿੱਚ ਕਿਹਾ ਕਿ ਅਮਰੀਕਾ ਤੇ ਕਿਸੇ ਵੀ ਪ੍ਰਕਾਰ ਦਾ ਹਮਲਾ ਜਾਂ ਸਾਡੇ ਸਹਿਯੋਗੀ ਦੇਸ਼ਾਂ ਤੇ ਕਿਸੇ ਪ੍ਰਕਾਰ ਦਾ ਹਮਲਾ ਹੋਇਆ ਤਾਂ ਉਸ ਨੂੰ ਹਰਾਇਆ ਜਾਵੇਗਾ ਅਤੇ ਪਰਮਾਣੂ ਹਥਿਆਰਾ ਦੇ ਇਸਤੇਮਾਲ ਦਾ ਜ਼ਬਰਦਸਤ ਅਤੇ ਅਸਰਦਾਰ ਜਵਾਬ ਦਿੱਤਾ ਜਾਵੇਗਾ|
ਦਿਲਚਸਪ ਹੈ ਕਿ ਰੱਖਿਆ ਮੰਤਰੀ ਬਣਨ ਤੋਂ ਬਾਅਦ ਮੈਟਿਸ ਦੱਖਣੀ ਕੋਰੀਆ ਦੀ ਦੋ ਦਿਨ ਦੀ ਯਾਤਰਾ ਤੇ ਗਏ ਹਨ|

Leave a Reply

Your email address will not be published. Required fields are marked *