ਅਮਰੀਕਾ ਨੇ ਤਾਇਵਾਨ ਨੂੰ ਹਥਿਆਰ ਵੇਚਣ ਦੀ  ਮਨਜ਼ੂਰੀ ਦਿੱਤੀ

ਵਾਸ਼ਿੰਗਟਨ, 30 ਜੂਨ (ਸ.ਬ.)  ਵਿਦੇਸ਼ ਵਿਭਾਗ ਨੇ ਤਾਇਵਾਨ ਨੂੰ 1.4 ਅਰਬ ਡਾਲਰ ਦੇ ਹਥਿਆਰ  ਵੇਚਣ ਨੂੰ ਮਨਜ਼ੂਰੀ ਦਿੱਤੀ| ਡੋਨਾਲਡ ਟਰੰਪ ਦੇ ਰਾਸ਼ਟਰਪਤੀ ਬਨਣ ਮਗਰੋਂ ਇਸ ਦੇਸ਼ ਨਾਲ ਇਹ ਆਪਣੀ ਤਰ੍ਹਾਂ ਦਾ ਪਹਿਲਾ ਸੌਦਾ ਹੈ| ਹਥਿਆਰਾਂ ਦੀ ਵਿਕਰੀ ਨਾਲ ਚੀਨ ਨਾਰਾਜ਼ ਹੋ ਸਕਦਾ ਹੈ ਕਿਉਂਕਿ ਉਹ ਤਾਇਵਾਨ ਨੂੰ ਆਪਣਾ ਹਿੱਸਾ ਮੰਨਦਾ ਹੈ|
ਉਤਰੀ ਕੋਰੀਆ ਤੇ ਪਰਮਾਣੂ ਹਥਿਆਰਾਂ ਤੇ ਪਾਬੰਦੀ ਲਗਾਉਣ ਦੀਆਂ ਕੋਸ਼ਿਸ਼ਾਂ ਵਿੱਚ ਇਹ ਸੌਦਾ ਅਜਿਹੇ ਨਾਜੁਕ ਸਮੇਂ ਤੇ ਹੋਇਆ ਹੈ, ਜਿਸ ਨਾਲ ਵਾਸ਼ਿੰਗਟਨ ਅਤੇ ਬੀਜਿੰਗ ਦੇ ਸੰਬੰਧ ਪ੍ਰਭਾਵਿਤ ਹੋ ਸਕਦੇ ਹਨ| ਇਕ ਅਮਰੀਕੀ ਅਧਿਕਾਰੀ ਮੁਤਾਬਕ ਪੂਰਵ ਚਿਤਾਵਨੀ ਰਡਾਰ ਸਮੇਤ ਤਾਇਵਾਨ ਨੂੰ ਵੇਚੇ ਜਾਣ ਵਾਲੇ ਹਥਿਆਰਾਂ ਵਿੱਚ ਸੱਤ ਤਰ੍ਹਾਂ ਦੇ ਹਥਿਆਰ ਹਨ, ਜਿਨ੍ਹਾਂ ਵਿੱਚ  ਰੇਡਿਏਸ਼ਨ-ਰੋਧੀ ਮਿਜ਼ਾਈਲ, ਤਾਰਪੀਡੋ ਅਤੇ ਐਸ. ਐਮ.-2 ਮਿਜ਼ਾਈਲ ਦੇ ਭਾਗ ਸ਼ਾਮਲ ਹਨ|
ਵਿਦੇਸ਼ ਵਿਭਾਗ ਦੀ ਬੁਲਾਰਾ ਹੀਦਰ ਨਾਰਟ ਨੇ ਕਲ ਕਿਹਾ ਕਿ ਟਰੰਪ ਪ੍ਰਸ਼ਾਸਨ ਨੇ ਕਾਂਗਰਸ ਨੂੰ ਲਗਭਗ 1.42 ਅਰਬ ਡਾਲਰ ਮੁੱਲ ਦੇ ਸੱਤ ਪ੍ਰਸਤਾਵਿਤ ਸੌਦਿਆਂ ਨੂੰ ਮਨਜ਼ੂਰੀ  ਦੇਣ ਦੇ ਇਰਾਦੇ ਬਾਰੇ ਸੂਚਿਤ ਕਰ ਦਿੱਤਾ ਹੈ| ਨਾਰਟ ਨੇ ਦੱਸਿਆ ਕਿ ਇਨ੍ਹਾਂ ਸੌਦਿਆਂ ਨੂੰ ਮਨਜ਼ੂਰੀ ਨਾਲ ਤਾਇਵਾਨ ਅਤੇ ਅਮਰੀਕਾ ਦੇ ਸੰਬੰਧਾਂ ਨਾਲ ਜੁੜੇ ਤਾਇਵਾਨ ਰਿਲੇਸ਼ਨਸ ਐਕਟ ਦਾ ਉਲੰਘਣਾ ਨਹੀਂ ਹੁੰਦੀ ਹੈ|

Leave a Reply

Your email address will not be published. Required fields are marked *