ਅਮਰੀਕਾ ਨੇ ਨਹੀਂ ਦਿੱਤਾ ਵੀਜ਼ਾ, ਪਾਕਿਸਤਾਨ ਨੇ ਯੂ. ਐਨ. ਦੀ ਮੀਟਿੰਗ ਦਾ ਕੀਤਾ ਬਾਈਕਾਟ

ਇਸਲਾਮਾਬਾਦ, 13 ਫਰਵਰੀ (ਸ.ਬ.) ਪਾਕਿਸਤਾਨੀ ਸੈਨੇਟ ਦੇ ਚੇਅਰਮੈਨ ਰਜ਼ਾ ਰੱਬਾਨੀ ਨੇ ਨਿਊਯਾਰਕ ਵਿੱਚ ਆਯੋਜਿਤ ਹੋ ਰਹੇ ਸੰਯੁਕਤ ਰਾਸ਼ਟਰ (ਯੂ. ਐਨ.) ਸਪਾਂਸਰ ਕੌਮਾਂਤਰੀ ਸੰਸਦੀ ਸੰਘ ਦੀ ਮੀਟਿੰਗ ਦਾ ਬਾਈਕਾਟ ਦਾ ਐਲਾਨ ਕੀਤਾ ਹੈ| ਰੱਬਾਨੀ ਨੇ ਇਹ ਐਲਾਨ ਉਦੋਂ ਕੀਤਾ, ਜਦੋਂ ਅਮਰੀਰਕਾ ਨੇ ਪਾਕਿਸਤਾਨੀ ਸੈਨੇਟ ਦੇ ਡਿਪਟੀ ਚੇਅਰਮੈਨ ਮੌਲਾਨਾ ਅਬਦੁੱਲ ਗਫੂਰ ਹੈਦਰੀ ਨੂੰ ਵੀਜ਼ਾ ਜਾਰੀ ਕਰਨ ਤੋਂ ਇਨਕਾਰ ਕਰ ਦਿੱਤਾ, ਜੋ ਕਿ ਇਸ ਮੀਟਿੰਗ ਵਿੱਚ ਪਾਕਿਸਤਾਨ ਦੀ ਨੁਮਾਇੰਦਗੀ ਕਰਨ ਵਾਲੇ ਸਨ| ਪਾਕਿਸਤਾਨੀ ਅਖਬਾਰ ‘ਡਾਨ’ ਮੁਤਾਬਕ ਸੈਨੇਟ ਦੇ ਚੇਅਰਮੈਨ ਰੱਬਾਨੀ ਨੇ ਇਹ ਵੀ ਨਿਰਦੇਸ਼ ਦਿੱਤਾ ਹੈ ਕਿ ਸੰਸਦ ਦਾ ਕੋਈ ਵੀ ਵਫਦ ਅਮਰੀਕਾ ਦਾ ਦੌਰਾ ਨਹੀਂ ਕਰੇਗਾ, ਜਦੋਂ ਤੱਕ   ਸੈਨੇਟ ਦੇ ਡਿਪਟੀ  ਚੇਅਰਮੈਨ ਹੈਦਰੀ ਨੂੰ ਵੀਜ਼ਾ ਜਾਰੀ ਕਰਨ ਵਿੱਚ ਹੋਈ ਦੇਰੀ ਤੇ ਅਮਰੀਕੀ ਸਰਕਾਰ ਜਾਂ ਪਾਕਿਸਤਾਨ ਸਥਿਤ ਦੂਤਘਰ ਸਪਸ਼ਟੀਕਰਨ ਨਹੀਂ ਦਿੰਦਾ|

Leave a Reply

Your email address will not be published. Required fields are marked *