ਅਮਰੀਕਾ ਨੇ ਬਣਾਏ ਨਵੇਂ ਵੀਜ਼ਾ ਨਿਯਮ

ਨਵੀਂ ਦਿੱਲੀ, 29 ਜੂਨ (ਸ.ਬ.) ਅਮਰੀਕਾ ਨੇ 6 ਮੁਸਲਿਮ ਦੇਸ਼ਾਂ ਨੂੰ ਵੀਜ਼ਾ ਨਿਯਮਾਂ ਵਿੱਚ ਕੁਝ ਢਿੱਲ ਦਿੱਤੀ ਹੈ| ਇਸ ਤਹਿਤ ਬੈਨ ਕੀਤੇ ਗਏ 6 ਮੁਸਲਿਮ ਦੇਸ਼ਾਂ ਦੇ ਵੀਜ਼ਾ ਅਰਜ਼ੀ ਦਾਤਾਵਾਂ ਲਈ ਨਵੇਂ ਮਾਪਦੰਢ ਨਿਰਧਾਰਤ ਕੀਤੇ ਗਏ ਹਨ| ਹਾਲਾਂਕਿ ਇਹ ਰਾਹਤ ਸਿਰਫ ਉਨ੍ਹਾਂ ਲੋਕਾਂ ਨੂੰ ਦਿੱਤੀ ਗਈ ਹੈ ਜਿਨ੍ਹਾਂ ਦਾ ਕੋਈ ਪਰਿਵਾਰਕ ਮੈਂਬਰ ਅਮਰੀਕਾ ਵਿੱਚ ਹੈ ਜਾਂ ਅਮਰੀਕਾ ਵਿੱਚ ਉਨ੍ਹਾਂ ਦਾ ਕੋਈ ਕਾਰੋਬਾਰ ਹੈ| ਜਿਨ੍ਹਾਂ ਲੋਕਾਂ ਦਾ ਪਹਿਲਾਂ ਹੀ ਵੀਜ਼ਾ ਮਨਜ਼ੂਰ ਹੋ ਚੁੱਕਾ ਹੈ ਉਹ ਇਸ ਫੈਸਲੇ ਨਾਲ ਪ੍ਰਭਾਵਿਤ ਨਹੀਂ ਹੋਣਗੇ ਪਰ ਸੀਰੀਆ, ਸੂਡਾਨ, ਸੋਮਾਲੀਆ, ਲੀਬੀਆ, ਈਰਾਨ ਅਤੇ ਯਮਨ ਦੇ ਜਿਹੜੇ ਲੋਕ ਅਮਰੀਕਾ ਲਈ ਵੀਜ਼ਾ ਅਪਲਾਈ ਕਰਨਗੇ ਉਨ੍ਹਾਂ ਨੂੰ ਇਹ ਸਾਬਤ ਕਰਨਾ ਹੋਵੇਗਾ ਕਿ ਅਮਰੀਕਾ ਵਿੱਚ ਪਹਿਲਾਂ ਤੋਂ ਰਹਿ ਰਹੇ ਉਨ੍ਹਾਂ ਦੇ ਮਾਤਾ-ਪਿਤਾ, ਪਤੀ ਜਾਂ ਪਤਨੀ, ਬੱਚੇ, ਜਵਾਈ, ਜਾਂ ਨੂੰਹ ਜਾਂ ਭੈਣ-ਭਰਾ ਨਾਲ ਉਨ੍ਹਾਂ ਦਾ ਅਸਲੀ ਰਿਸ਼ਤਾ ਹੈ| ਇਸ ਦੇ ਬਾਅਦ ਹੀ ਉਹ ਅਮਰੀਕੀ ਵੀਜ਼ਾ ਲੈਣ ਦੇ ਹੱਕਦਾਰ ਹੋਣਗੇ| ਉਥੇ ਹੀ, ਨਵੇਂ ਨਿਯਮਾਂ ਤਹਿਤ ਦਾਦਾ-ਦਾਦੀ, ਪੋਤੀ-ਪੋਤਾ, ਅੰਕਲ-ਅੰਟੀ, ਭਤੀਜੀ-ਭਤੀਜਾ, ਚਚੇਰਾ ਰਿਸ਼ਤਾ, ਸਾਲਾ-ਸਾਲੀ, ਮੰਗੇਤਰ ਅਤੇ ਹੋਰ ਅਜਿਹੇ ਰਿਸ਼ਤਿਆਂ ਨੂੰ ਨੇੜਲਾ ਰਿਸ਼ਤਾ ਨਹੀਂ ਮੰਨਿਆ ਜਾਵੇਗਾ|
ਪਰਿਵਾਰਕ ਰਿਸ਼ਤੇ ਦੇ ਇਲਾਵਾ ਜੇਕਰ ਅਮਰੀਕਾ ਨਾਲ ਵਪਾਰਕ ਸੰਬੰਧ ਹੋਣਗੇ ਤਾਂ ਉਸ ਸਥਿਤੀ ਵਿੱਚ ਵੀ ਅਮਰੀਕੀ ਵੀਜ਼ਾ ਉਪਲੱਬਧ ਕਰਾਇਆ ਜਾਵੇਗਾ| ਹਾਲਾਂਕਿ ਉਨ੍ਹਾਂ ਕੋਲ ਜ਼ਰੂਰੀ ਕਾਨੂੰਨੀ ਦਸਤਾਵੇਜ਼ ਹੋਣੇ ਚਾਹੀਦੇ ਹਨ| ਇਸ ਦੇ ਇਲਾਵਾ ਪੱਤਰਕਾਰ, ਵਿਦਿਆਰਥੀ, ਕਾਮੇ ਜਾਂ ਲੈਕਚਰਾਰ, ਜਿਨ੍ਹਾਂ ਕੋਲ ਅਮਰੀਕਾ ਵੱਲੋਂ ਵੈਧ ਸੱਦਾ ਜਾਂ ਰੁਜ਼ਗਾਰ ਠੇਕਾ ਸੰਬੰਧੀ ਦਸਤਾਵੇਜ਼ ਹੋਣਗੇ ਉਨ੍ਹਾਂ ਤੇ ਪਾਬੰਦੀ ਨਹੀਂ ਹੋਵੇਗੀ| ਹਾਲਾਂਕਿ ਅਮਰੀਕਾ ਦਾ ਵੀਜ਼ਾ ਲੈਣ ਲਈ ਇਨ੍ਹਾਂ ਲੋਕਾਂ ਨੂੰ ਜ਼ਰੂਰੀ ਸ਼ਰਤਾਂ ਦੀ ਪਾਲਣਾ ਕਰਨੀ ਹੋਵੇਗੀ|
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਟਰੰਪ ਪ੍ਰਸ਼ਾਸਨ ਨੇ ਇਨ੍ਹਾਂ ਦੇਸ਼ਾਂ ਲਈ ਅਮਰੀਕੀ ਵੀਜ਼ਾ ਤੇ ਰੋਕ ਲਾ ਦਿੱਤੀ ਸੀ| ਯੂ. ਐਸ. ਵਿੱਚ ਟਰੰਪ ਸਰਕਾਰ ਦੇ ਫੈਸਲੇ ਨੂੰ ਲੈ ਕੇ ਕਾਨੂੰਨੀ ਲੜਾਈ ਚੱਲ ਰਹੀ ਸੀ, ਜਿਸ ਤੋਂ ਬਾਅਦ ਅਮਰੀਕੀ ਅਦਾਲਤ ਨੇ ਇਸ ਫੈਸਲੇ ਤੇ ਅਸਥਾਈ ਰੋਕ ਲਾ ਦਿੱਤੀ ਸੀ| ਟਰੰਪ ਦੇ ਇਸ ਹੁਕਮ ਕਾਰਨ ਪ੍ਰਭਾਵਿਤ ਦੇਸ਼ਾਂ ਦੇ 60 ਹਜ਼ਾਰ ਲੋਕਾਂ ਨੇ ਆਪਣਾ ਵੀਜ਼ਾ ਰੱਦ ਕਰ ਦਿੱਤਾ ਸੀ|

Leave a Reply

Your email address will not be published. Required fields are marked *