ਅਮਰੀਕਾ ਨੇ ਲਾਟਰੀ ਵਿੱਚ ਚੁਣੀਆਂ ਨਹੀਂ ਗਈਆਂ ਵੀਜ਼ਾ ਐਪਲੀਕੇਸ਼ਨਾਂ ਕੀਤੀਆਂ ਵਾਪਸ

ਵਾਸ਼ਿੰਗਟਨ , 31 ਜੁਲਾਈ (ਸ.ਬ.) ਐਚ-1ਬੀ ਵਰਕ ਵੀਜ਼ਾ ਨੂੰ ਮਨਜ਼ੂਰੀ ਦੇਣ ਵਾਲੀ ਅਮਰੀਕੀ ਫੈਡਰਲ ਏਜੰਸੀ ਨੇ ਉਨ੍ਹਾਂ ਸਾਰੀਆਂ ਐਚ-1ਬੀ ਵੀਜ਼ਾ ਐਪਲੀਕੇਸ਼ਨਾਂ ਨੂੰ ਵਾਪਸ ਕਰ ਦਿੱਤਾ ਹੈ, ਜੋ ਅਪ੍ਰੈਲ ਵਿਚ ਕੰਪਿਊਟਰ ਆਧਾਰਿਤ ਲਾਟਰੀ ਪ੍ਰਣਾਲੀ ਵਿਚ ਚੁਣੀਆਂ ਨਹੀਂ ਗਈਆਂ| ਅਮਰੀਕੀ ਨਾਗਰਿਕਤਾ ਅਤੇ ਇਮੀਗ੍ਰੇਸ਼ਨ ਸੇਵਾਵਾਂ (ਯੂ.ਐਸ.ਸੀ.ਆਈ.ਐਸ.) ਨੇ ਅੱਜ ਕਿਹਾ ਕਿ ਉਸ ਨੇ 1 ਅਕਤਬੂਰ ਤੋਂ ਸ਼ੁਰੂ ਹੋਣ ਵਾਲੇ ਵਿੱਤੀ ਸਾਲ 2019 ਦੀਆਂ ਉਨ੍ਹਾਂ ਸਾਰੀਆਂ ਐਚ-1ਬੀ ਵੀਜ਼ਾ ਐਪਲੀਕੇਸ਼ਨਾਂ ਨੂੰ ਵਾਪਸ ਕਰ ਦਿੱਤਾ ਹੈ, ਜਿਨ੍ਹਾਂ ਦੀ ਚੋਣ ਨਹੀਂ ਹੋ ਸਕੀ ਹੈ|
ਇਹ ਵੀਜ਼ਾ ਐਪਲੀਕੇਸ਼ਨਾਂ ਅਪ੍ਰੈਲ ਵਿਚ ਜਮਾਂ ਕਰਵਾਈਆਂ ਗਈਆਂ ਸਨ| ਯੂ.ਐਸ.ਸੀ.ਆਈ.ਐਸ. ਨੇ ਅਪ੍ਰੈਲ ਤੋਂ ਐਚ-1ਬੀ ਵੀਜ਼ਾ ਐਪਲੀਕੇਸ਼ਨਾਂ ਲੈਣੀਆਂ ਸ਼ੁਰੂ ਕਰ ਦਿੱਤੀਆਂ ਸਨ| ਐਚ-1ਬੀ ਵੀਜ਼ਾ ਲਈ ਅਮਰੀਕੀ ਕਾਂਗਰਸ ਨੇ 65,000 ਅਤੇ ਐਡਵਾਂਸ ਡਿਗਰੀ ਸ਼੍ਰੇਣੀ ਵਿਚ 20,000 ਵੀਜ਼ਾ ਦੀ ਸੀਮਾ ਤੈਅ ਕੀਤੀ ਸੀ| ਯੂ.ਐਸ.ਸੀ.ਆਈ.ਐਸ. ਵੱਲੋਂ ਐਪਲੀਕੇਸ਼ਨਾਂ ਲੈਣ ਦੇ 5 ਦਿਨ ਬਾਅਦ ਹੀ ਇਹ ਸੀਮਾ ਪੂਰੀ ਹੋ ਗਈ ਸੀ| ਜਾਣਕਾਰੀ ਮੁਤਾਬਕ ਯੂ.ਐਸ.ਸੀ.ਆਈ.ਐਸ. ਨੂੰ 6 ਅਪ੍ਰੈਲ ਤੱਕ ਸਧਾਰਨ ਸ਼੍ਰੇਣੀ ਵਿਚ 94,213 ਐਚ-1ਬੀ ਵੀਜ਼ਾ ਐਪਲੀਕੇਸ਼ਨਾਂ ਮਿਲੀਆਂ ਸਨ| ਜਦਕਿ ਐਡਵਾਂਸ ਡਿਗਰੀ ਸ਼੍ਰੇਣੀ ਵਿਚ 95,885 ਐਚ-1ਬੀ ਵੀਜ਼ਾ ਐਪਲੀਕੇਸ਼ਨਾਂ ਮਿਲੀਆਂ ਸਨ|

Leave a Reply

Your email address will not be published. Required fields are marked *