ਅਮਰੀਕਾ ਨੇ ਲੀਬੀਆ ਵਿੱਚ ਸੰਯੁਕਤ ਰਾਸ਼ਟਰ ਦੇ ਨਵੇਂ ਦੂਤ ਦੇ ਤੌਰ ਤੇ ਫੈਆਦ ਦੀ ਨਿਯੁਕਤੀ ਤੇ ਲਾਈ ਰੋਕ

ਸੰਯੁਕਤ ਰਾਸ਼ਟਰ, 11 ਫਰਵਰੀ (ਸ.ਬ.) ਅਮਰੀਕਾ ਨੇ ਫਿਲਸਤੀਨ ਦੇ ਸਾਬਕਾ ਪ੍ਰਧਾਨ ਮੰਤਰੀ ਸਲਾਮ ਫੈਆਦ ਦੀ ਲੀਬੀਆ ਵਿੱਚ ਸੰਯੁਕਤ ਰਾਸ਼ਟਰ ਦੇ ਦੂਤ ਦੇ ਰੂਪ ਵਿੱਚ ਕੀਤੀ ਜਾਣ ਵਾਲੀ ਨਿਯੁਕਤੀ ਤੇ ਰੋਕ ਲਗਾ ਦਿੱਤੀ ਹੈ| ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਨਟੋਨੀਓ ਗੁਟੇਰੇਜ਼ ਨੇ ਲੀਬੀਆ ਵਿੱਚ ਸੰਯੁਕਤ ਰਾਸ਼ਟਰ ਮਦਦ ਅਭਿਆਨ ਦੀ ਅਗਵਾਈ ਅਤੇ ਵਿਗੜਦੇ ਰਾਜਨੀਤਿਕ ਸਮਝੌਤੇ ਤੇ ਵਿਚੋਲਗੀ ਦੇ ਇਰਾਦੇ ਨਾਲ ਇਸ ਹਫ਼ਤੇ ਸੁਰੱਖਿਆ ਪਰਿਸ਼ਦ ਦੇ ਸਾਹਮਣੇ ਫੈਆਦ ਦੀ ਨਿਯੁਕਤੀ ਦਾ ਇਰਾਦਾ ਜਾਹਿਰ ਕੀਤਾ ਸੀ| ਇਸ ਚੋਣ ਲਈ ਸੰਯੁਕਤ ਰਾਸ਼ਟਰ ਪ੍ਰਮੁੱਖ ਨੇ ਬੀਤੇ ਦਿਨੀਂ  ਵਿਚਾਰ ਕਰਨ ਦਾ ਸਮਾਂ ਦਿੱਤਾ ਸੀ ਅਤੇ ਇਸ ਤੇ ਅਮਰੀਕਾ ਨੇ ਆਪਣਾ ਇਤਰਾਜ਼ ਪ੍ਰਗਟਾਇਆ ਸੀ| ਅਮਰੀਕੀ ਦੂਤਾਵਾਸ ਨੇ ਤੁਰੰਤ ਇਸ ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ| 65 ਸਾਲਾ ਫੈਆਦ ਸਾਲ 2007 ਤੋਂ 2013 ਤੱਕ ਫਿਲਸਤੀਨੀ ਪ੍ਰਸ਼ਾਸਨ ਦੇ ਪ੍ਰਧਾਨ ਮੰਤਰੀ ਸਨ ਅਤੇ ਉਨ੍ਹਾਂ ਨੇ ਦੋ ਵਾਰੀ ਵਿੱਤ ਮੰਤਰੀ ਦੇ ਤੌਰ ਤੇ ਵੀ ਆਪਣੀ ਸੇਵਾ ਦਿੱਤੀ ਸੀ| ਫੈਆਦ ਨੂੰ ਜਰਮਨੀ ਦੇ ਮਾਰਟਿਨ ਕੋਬਲਰ ਦੇ ਸ਼ਥਾਨ ਤੇ ਨਿਯੁਕਤ ਕੀਤਾ ਜਾਣਾ ਸੀ| ਕੋਬਲਰ 2015 ਤੋਂ ਲੀਬੀਆ ਵਿੱਚ ਸੰਯੁਕਤ ਰਾਸ਼ਟਰ ਦੇ ਦੂਤ ਰਹੇ ਹਨ|  1 ਜਨਵਰੀ 2017 ਤੋਂ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਦੇ ਤੌਰ ਤੇ ਅਹੁੱਦਾ ਸੰਭਾਲਣ ਤੋਂ ਬਾਅਦ ਗੁਟੇਰੇਜ਼ ਵੱਲੋਂ ਕਿਸੇ ਸੰਘਰਸ਼ ਖੇਤਰ ਲਈ ਵਿਸ਼ੇਸ਼ ਦੂਤ ਦੀ ਨਿਯੁਕਤੀ ਦਾ ਇਹ ਪਹਿਲਾਂ ਮਾਮਲਾ ਸੀ|

Leave a Reply

Your email address will not be published. Required fields are marked *