ਅਮਰੀਕਾ ਨੇ ਵੈਨਜ਼ੁਏਲਾ ਵਿੱਚ ਵਿਰੋਧੀ ਦਲ ਤੇ ਵਧਦੀ ਕਾਰਵਾਈ ਸਬੰਧੀ ਯੂ. ਐਨ ਨੂੰ ਦਿੱਤੀ ਚਿਤਾਵਨੀ

ਵਾਸ਼ਿੰਗਟਨ, 15 ਮਈ (ਸ.ਬ.) ਅਮਰੀਕਾ ਨੇ ਵੈਨਜ਼ੁਏਲਾ ਵਿੱਚ ਵਿਰੋਧੀ ਦਲ ਦੀ ਵਧਦੀ ਕਾਰਵਾਈ ਨੂੰ ਲੈ ਕੇ ਸੰਯੁਕਤ ਰਾਸ਼ਟਰ ਨੂੰ ਚਿਤਾਵਨੀ ਦਿੱਤੀ ਹੈ| ਤਖਤਾਪਲਟ ਦੀ ਕੋਸ਼ਿਸ਼ ਅਸਫਲ ਹੋਣ ਤੇ ਵੈਨਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਨੇ ਵਿਰੋਧੀ ਦਲ ਨਿਯੰਤਰਤ ਨੈਸ਼ਨਲ ਅਸੈਂਬਲੀ ਤੇ ਕਾਰਵਾਈ ਤੇਜ਼ ਕਰ ਦਿੱਤੀ ਹੈ| ਇਸ ਦੇ ਨਾਲ ਹੀ ਉਸ ਨੇ ਹੋਰ ਦੇਸ਼ਾਂ ਨੂੰ ਇਸ ਦੇ ਖਿਲਾਫ ਠੋਸ ਕਾਰਵਾਈ ਕਰਨ ਦੀ ਅਪੀਲ ਵੀ ਕੀਤੀ ਹੈ| ਸੁਰੱਖਿਆ ਪ੍ਰੀਸ਼ਦ ਦੀ ਇਹ ਬੈਠਕ ਵੈਨਜ਼ੁਏਲਾ ਵਿੱਚ ਜਾਰੀ ਰਾਜਨੀਤਕ ਅਤੇ ਮਨੁੱਖੀ ਸੰਕਟ ਤੇ ਚਰਚਾ ਕਰਨ ਲਈ ਅਤੇ ਈ. ਯੂ. ਸਮਰਥਿਤ ਡਿਪਲੋਮੈਟਾਂ ਵਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੀ ਜਾਣਕਾਰੀ ਦੇਣ ਲਈ ਹੋਈ ਸੀ| ਇਹ ਬੈਠਕ ਯੂਰਪੀ ਦੇਸ਼ਾਂ ਦੀ ਅਪੀਲ ਤੇ ਹੋਈ|
ਅਮਰੀਕਾ ਦੇ ਅੰਬੈਸਡਰ ਜੋਨਾਥਨ ਕੋਹੇਨ ਨੇ ਵੈਨਜ਼ੁਏਲਾ ਵਿੱਚ ਵਿਰੋਧੀ ਨੇਤਾ ਐਡਗਾਰ ਜਮਬ੍ਰਾਨੋ ਦੀ 8 ਮਈ ਨੂੰ ਗ੍ਰਿਫਤਾਰੀ ਤੇ ਚਿੰਤਾ ਪ੍ਰਗਟਾਈ| ਉਹ ਨੈਸ਼ਨਲ ਅਸੈਂਬਲੀ ਦੇ ਪਹਿਲੇ ਪ੍ਰਧਾਨ ਸਨ| ਸੰਯੁਕਤ ਰਾਸ਼ਟਰ ਵਿੱਚ ਅਮਰੀਕੀ ਮਿਸ਼ਨ ਨੇ ਇਕ ਬਿਆਨ ਜਾਰੀ ਕਰਕੇ ਕਿਹਾ,”ਨੈਸ਼ਨਲ ਅਸੈਂਬਲੀ ਦੇ ਖਿਲਾਫ ਮਾਦੁਰੋ ਸ਼ਾਸਨ ਦੀ ਕਾਰਵਾਈ ਜਮਬ੍ਰਾਨੀ ਦੀ ਗ੍ਰਿਫਤਾਰੀ ਨਾਲ ਹੋਰ ਵਧ ਗਈ ਹੈ ਅਤੇ ਅਸੀਂ ਇਸ ਕਾਰਨ ਚਿੰਤਤ ਹਾਂ|” ਇਸ ਵਿੱਚ ਕਿਹਾ ਗਿਆ ਕਿ ਅਮਰੀਕਾ ਸਾਰੇ ਮੈਂਬਰ ਦੇਸ਼ਾਂ ਨਾਲ ਵੈਨਜ਼ੁਏਲਾ ਵਿੱਚ ਮਾਦੁਰੋ ਸ਼ਾਸਨ ਦੇ ਵਧਦੇ ਦਮਨ ਖਿਲਾਫ ਠੋਸ ਕਾਰਵਾਈ ਲਈ ਤਿਆਰ ਰਹਿਣ ਦੀ ਮੰਗ ਕਰਦਾ ਹੈ|

Leave a Reply

Your email address will not be published. Required fields are marked *