ਅਮਰੀਕਾ ਪ੍ਰਮਾਣੂੰ ਹਥਿਆਰਬੰਦੀ ਵਿੱਚ ਅਹਿਮ ਭੂਮਿਕਾ ਨਿਭਾਵੇ: ਚੀਨ

ਪੇਈਚਿੰਗ, 24 ਦਸੰਬਰ (ਸ.ਬ.) ਚੀਨ ਨੇ ਕਿਹਾ ਕਿ ਉਹ ਅਮਰੀਕਾ ਦੇ ਪ੍ਰਮਾਣੂ ਸਮਰੱਥਾ ਨੂੰ ‘ਕਾਫੀ ਮਜ਼ਬੂਤ’ ਕਰਨ ਦੇ ਨਵੇਂ ਚੁਣੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਬਿਆਨ ਨੂੰ ਲੈ ਕੇ ‘ਚਿੰਤਤ’ ਹਨ | ਚੀਨ ਨੇ ਕਿਹਾ ਕਿ ਇਸ ਦੀ ਬਜਾਏ ਅਮਰੀਕਾ ਨੂੰ ਬੇਹਥਿਆਰਬੰਦੀ ਵਿੱਚ ਮਦਦ ਕਰਨ ਲਈ ਪ੍ਰਮਾਣੂ ਅਸਲੇ ਵਿੱਚ ਕਮੀ ਕਰਨ ਦੀ ਅਗਵਾਈ ਕਰਨੀ ਚਾਹੀਦੀ ਹੈ|
ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਹੂਆ ਚੁਨਯਿੰਗ ਨੇ ਪੱਤਰਕਾਰਾਂ ਨੂੰ ਕਿਹਾ,”ਅਸੀਂ ਚਿੰਤਤ ਹਾਂ| ਮੈਂ ਹਥਿਆਰਬੰਦੀ ਨੂੰ ਲੈ ਕੇ ਚੀਨ ਦੇ ਰੁਖ ਤੇ ਦੁਬਾਰਾ ਜ਼ੋਰ ਦਿੰਦੀ ਹਾਂ| ਅਸੀਂ ਪ੍ਰਮਾਣੂ ਅਸਲੇ ਵਾਲੇ ਦੇਸ਼ ਨੂੰ ਪ੍ਰਮਾਣੂ ਹਥਿਆਰਬੰਦੀ ਵਿੱਚ ਖਾਸ ਅਤੇ ਪਹਿਲੀ ਜ਼ਿੰਮੇਦਾਰੀ ਲੈਣੀ ਚਾਹੀਦੀ ਹੈ |
ਹੂਆ ਟਰੰਪ ਵਲੋਂ ਵੀਰਵਾਰ ਨੂੰ ਕੀਤੇ ਗਏ ਟਵੀਟ ਤੇ ਪ੍ਰਤੀਕਿਰਿਆ ਦੇ ਰਹੀ ਸੀ, ਜਿਸ ਵਿੱਚ ਨਵੇਂ ਚੁਣੇ ਰਾਸ਼ਟਰਪਤੀ ਨੇ ਆਪਣੀ ਗੱਲ ਪੂਰੀ ਤਰ੍ਹਾਂ ਸਾਫ ਕੀਤੇ ਬਿਨ੍ਹਾਂ ਕਿਹਾ ਸੀ, ”ਜਦ ਤੱਕ ਪ੍ਰਮਾਣੂ ਹਥਿਆਰਾਂ ਦੇ ਮਾਮਲੇ ਵਿੱਚ ਦੁਨੀਆਂ ਨੂੰ ਗਿਆਨ ਨਹੀਂ ਆ ਜਾਂਦਾ, ਤਦ ਤੱਕ ਅਮਰੀਕਾ ਨੂੰ ਆਪਣੀਆਂ ਪ੍ਰਮਾਣੂ ਸਮਰੱਥਾਵਾਂ ਨੂੰ ਕਾਫੀ ਮਜ਼ਬੂਤੀ ਅਤੇ ਵਿਸਥਾਰ ਦੇਣਾ ਚਾਹੀਦਾ ਹੈ?”
ਇਹ ਪੁੱਛੇ ਜਾਣ ਤੇ ਕਿ ਕੀ ਟਰੰਪ ਦੀ ਟਿੱਪਣੀ ਨਾਲ ਅਮਰੀਕਾ, ਰੂਸ ਅਤੇ ਚੀਨ ਵਿਚਾਲੇ ਪ੍ਰਮਾਣੂ ਹਥਿਆਰਾਂ ਦੀ ਹੋੜ੍ਹ ਸ਼ੁਰੂ ਹੋ ਸਕਦੀ ਹੈ, ਬੁਲਾਰੇ ਨੇ ਕਿਹਾ,’ਸਭ ਤੋਂ ਜ਼ਿਆਦਾ ਪ੍ਰਮਾਣੂ ਅਸਲੇ ਵਾਲੇ ਦੇਸ਼ ਨੂੰ ਪ੍ਰਮਾਣੂ ਹਥਿਆਰਬੰਦੀ ਵਿੱਚ ਖਾਸ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ ਅਤੇ ਇਸ ਦੇ ਅਨੁਕੂਲ ਦਿਸ਼ਾਵਾਂ ਤਿਆਰ ਕਰਨ ਖਾਤਿਰ ਪ੍ਰਮਾਣੂ ਅਸਲੇ ਵਿੱਚ ਨਾਟਕੀ ਰੂਪ ਨਾਲ ਕਮੀ ਲਿਆਉਣ ਦੀ ਅਗਵਾਈ ਕਰਨੀ ਚਾਹੀਦੀ ਹੈ|’
7,000 ਤੋਂ ਵੱਧ ਪ੍ਰਮਾਣੂ ਹਥਿਆਰਾਂ ਨਾਲ ਅਮਰੀਕਾ ਕੋਲ ਪ੍ਰਮਾਣੂ ਹਥਿਆਰਾਂ ਦਾ ਸਭ ਤੋਂ ਵੱਡਾ ਜ਼ਖੀਰਾ ਹੈ ਅਤੇ ਇਸ ਤੋਂ ਬਾਅਦ ਕ੍ਰਮਵਾਰਂ ਰੂਸ, ਬਿਟੇਨ, ਫਰਾਂਸ ਅਤੇ ਚੀਨ ਆਉਂਦੇ ਹਨ|

Leave a Reply

Your email address will not be published. Required fields are marked *