ਅਮਰੀਕਾ: ਬੈਂਕ ਨੇੜੇ ਗੋਲੀਬਾਰੀ ਵਿੱਚ ਹਮਲਾਵਰ ਸਮੇਤ ਚਾਰ ਵਿਅਕਤੀਆਂ ਦੀ ਮੌਤ

ਸ਼ਿਕਾਗੋ, 7 ਸਤੰਬਰ (ਸ.ਬ) ਅਮਰੀਕਾ ਵਿੱਚ ਹਥਿਆਰਬੰਦ ਹਮਲਾਵਰ ਵਲੋਂ ਇਕ ਬੈਂਕ ਉਤੇ ਗੋਲੀਬਾਰੀ ਕਰਨ ਦੀ ਘਟਨਾ ਦੀ ਸੂਚਨਾ ਮਿਲੀ ਹੈ| ਪੁਲੀਸ ਨੇ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਹਮਲਾਵਰ ਨੇ ਬੀਤੇ ਦਿਨੀਂ ਸਿਨਸਿਨਾਤੀ ਬੈਂਕ ਦੀ ਬਿਲਡਿੰਗ ਵਿੱਚ ਗੋਲੀਬਾਰੀ ਕੀਤੀ| ਇਸ ਗੋਲੀਬਾਰੀ ਵਿੱਚ ਤਿੰਨ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਤੇ ਪੁਲੀਸ ਨੇ ਗੋਲੀਬਾਰੀ ਦੌਰਾਨ ਹਮਲਾਵਰ ਨੂੰ ਢੇਰ ਕਰ ਦਿੱਤਾ|
ਸਿਨਸਿਨਾਤੀ ਪੁਲੀਸ ਦੇ ਚੀਫ ਇਲੀਅਟ ਇਸਾਕ ਨੇ ਦੱਸਿਆ ਕਿ ਘਟਨਾ ਸਵੇਰੇ ਸਥਾਨਕ ਸਮੇਂ ਮੁਤਾਬਕ ਸਵੇਰੇ 9 ਵਜੇ ਦੀ ਹੈ ਜਦੋਂ ਇਕ ਹਮਲਾਵਰ ਬਿਲਡਿੰਗ ਦੇ ਡੌਕ ਏਰੀਏ ਵਿੱਚ ਦਾਖਲ ਹੋਇਆ ਤੇ ਅਚਾਨਕ ਗੋਲੀਬਾਰੀ ਕਰਨ ਲੱਗਾ| ਪੁਲੀਸ ਨੇ ਇਸ ਉਤੇ ਕਾਰਵਾਈ ਕਰਦਿਆਂ ਹਮਲਾਵਰ ਨੂੰ ਮੌਕੇ ਉਤੇ ਹੀ ਢੇਰ ਕਰ ਦਿੱਤਾ| ਪੁਲੀਸ ਨੇ ਦੱਸਿਆ ਕਿ ਜਿਨ੍ਹਾਂ ਵਿਅਕਤੀਆਂ ਨੂੰ ਗੰਭੀਰ ਜ਼ਖਮੀ ਹੋਣ ਕਾਰਨ ਹਸਪਤਾਲ ਦਾਖਲ ਕਰਵਾਇਆ ਗਿਆ ਸੀ ਉਨ੍ਹਾਂ ਦੀ ਇਲਾਜ ਦੌਰਾਨ 2 ਘੰਟਿਆਂ ਅੰਦਰ ਹੀ ਮੌਤ ਹੋ ਗਈ| ਅਜੇ ਹਮਲਾਵਰ ਦੀ ਪਛਾਣ ਤੇ ਹਮਲੇ ਦਾ ਕਾਰਨ ਨਹੀਂ ਪਤਾ ਲੱਗ ਸਕਿਆ ਹੈ|

Leave a Reply

Your email address will not be published. Required fields are marked *