ਅਮਰੀਕਾ : ਲਾਸ ਵੇਗਾਸ ਦੇ ਸਕੂਲ ਵਿੱਚ ਗੋਲੀਬਾਰੀ, ਇੱਕ ਲੜਕੇ ਦੀ ਮੌਤ

ਲਾਸ ਵੇਗਾਸ, 12 ਸਤੰਬਰ (ਸ.ਬ.) ਅਮਰੀਕਾ ਦੇ ਉਤਰੀ ਲਾਸ ਵੇਗਾਸ ਦੇ ਇਕ ਹਾਈ ਸਕੂਲ ਦੇ ਕੰਪਲੈਕਸ ਵਿਚ ਗੋਲੀਬਾਰੀ ਦੀ ਘਟਨਾ ਵਾਪਰੀ, ਜਿਸ ਵਿੱਚ ਇਕ 18 ਸਾਲਾ ਲੜਕੇ ਦੀ ਮੌਤ ਹੋ ਗਈ|
ਘਟਨਾ ਮਗਰੋਂ ਸਕੂਲ ਨੂੰ ਬੰਦ ਕਰ ਦਿੱਤਾ ਗਿਆ ਹੈ| ਪੁਲੀਸ ਮੁਖੀ ਜਸਟਿਨ ਰਾਬਟਰਸ ਨੇ ਦੱਸਿਆ ਕਿ ਬੀਤੇ ਦਿਨੀਂ ਸਥਾਨਕ ਸਮੇਂ ਅਨੁਸਾਰ 2.40 ਵਜੇ ਦੇ ਕਰੀਬ ਕੈਨਿਯਨ ਸਪਰਿੰਗਜ਼ ਹਾਈ ਸਕੂਲ ਦੇ ਬੇਸਬਾਲ ਫੀਲਡ ਵਿੱਚ ਗੋਲੀਬਾਰੀ ਹੋਈ| ਫੀਲਡ ਵਿਚ 18 ਸਾਲਾ ਲੜਕਾ ਮਿਲਿਆ, ਜਿਸ ਨੂੰ ਗੋਲੀ ਲੱਗੀ ਹੋਈ ਸੀ| ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ|
ਰਾਬਟਰਸ ਨੇ ਦੱਸਿਆ ਕਿ ਪੁਲੀਸ ਨੇ ਜਮਾਤਾਂ ਅਤੇ ਹਾਲ ਦੀ ਤਲਾਸ਼ੀ ਲਈ ਪਰ ਉਥੇ ਕੋਈ ਜ਼ਖਮੀ ਨਹੀਂ ਮਿਲਿਆ| ਉਨ੍ਹਾਂ ਨੇ ਦੱਸਿਆ ਕਿ ਦੁਪਹਿਰ 2.40 ਵਜੇ ਜਦੋਂ ਗੋਲੀਬਾਰੀ ਹੋਈ, ਉਸ ਸਮੇਂ 500 ਦੇ ਕਰੀਬ ਵਿਦਿਆਰਥੀ ਇਕ ਪ੍ਰੋਗਰਾਮ ਲਈ ਸਕੂਲ ਵਿੱਚ ਮੌਜੂਦ ਸਨ| ਪੁਲੀਸ ਦਾ ਇਹ ਵੀ ਕਹਿਣਾ ਹੈ ਕਿ ਅਜੇ ਤਕ ਇਹ ਸਪੱਸ਼ਟ ਨਹੀਂ ਹੈ ਕਿ ਮ੍ਰਿਤਕ ਸਕੂਲ ਦਾ ਵਿਦਿਆਰਥੀ ਸੀ ਜਾਂ ਨਹੀਂ|

Leave a Reply

Your email address will not be published. Required fields are marked *