ਅਮਰੀਕਾ ਵਲੋਂ ਚੀਨ ਦੀ ਕਮਿਊਨਿਸਟ ਪਾਰਟੀ ਦੇ ਅਧਿਕਾਰੀਆਂ ਤੇ ਵੀਜ਼ਾ ਪਾਬੰਦੀ

ਵਾਸ਼ਿੰਗਟਨ, 8 ਜੁਲਾਈ (ਸ.ਬ.) ਗਲੋਬਲ ਪੱਧਰ ਤੇ ਫੈਲੀ ਕੋਰੋਨਾਵਾਇਰਸ ਮਹਾਮਾਰੀ ਨਾਲ ਅਮਰੀਕਾ ਸਭ ਤੋਂ ਵੱਧ ਪ੍ਰਭਾਵਿਤ ਹੋਣ ਵਾਲਾ ਦੇਸ਼ ਹੈ| ਕੋਰੋਨਾ ਸੰਕਟ ਨਾਲ ਜੂਝ ਰਹੇ ਅਮਰੀਕਾ ਨੇ ਇਕ ਦੇ ਬਾਅਦ ਇਕ ਫੈਸਲੇ ਲਏ ਹਨ| ਅਮਰੀਕੀ ਨੇ ਦਾਅਵਾ ਕੀਤਾ ਹੈ ਕਿ ਟਰੰਪ ਪ੍ਰਸ਼ਾਸਨ ਨੇ ਖੁਦ ਨੂੰ ਵਿਸ਼ਵ ਸਿਹਤ ਸੰਗਠਨ ਤੋਂ ਰਸਮੀ ਤੌਰ ਤੇ ਵੱਖ ਕਰ ਲਿਆ ਹੈ| ਉੱਥੇ ਹੁਣ ਅਮਰੀਕੀ ਸਰਕਾਰ ਨੇ ਚੀਨੀ ਕਮਿਊਨਿਸਟ ਪਾਰਟੀ ਦੇ ਕੁਝ ਅਧਿਕਾਰੀਆਂ ਤੇ ਵੀਜ਼ਾ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਹੈ| 
ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪਿਓ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਅਮਰੀਕਾ ਨੇ ਚੀਨੀ ਕਮਿਊਨਿਸਟ ਪਾਰਟੀ ਦੇ ਉਹਨਾਂ ਅਧਿਕਾਰੀਆਂ ਤੇ ਵੀਜ਼ਾ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਹੈ ਜਿਹੜੇ ਤਿੱਬਤ ਵਿੱਚ ਵਿਦੇਸ਼ੀਆਂ ਦੇ ਲਈ ਨੀਤੀਆਂ ਦੇ ਨਿਰਮਾਣ ਵਿੱਚ ਕਾਫੀ ਹੱਦ ਤੱਕ ਸ਼ਾਮਲ ਹਨ| ਉਹਨਾਂ ਕਿਹਾ ਕਿ ਮਨੁੱਖੀ ਅਧਿਕਾਰਾਂ ਦੇ ਘਾਣ ਨੂੰ ਦੇਖਦੇ ਹੋਏ ਤਿੱਬਤੀ ਖੇਤਰਾਂ ਵਿਚ ਦਾਖਲ ਹੋਣ ਦੇਣਾ ਖੇਤਰੀ ਸਥਿਰਤਾ ਲਈ ਬਹੁਤ ਮਹੱਤਵਪੂਰਣ ਹੈ| ਉਹਨਾਂ ਨੇ ਕਿਹਾ ਕਿ ਏਸ਼ੀਆ ਦੀਆਂ ਪ੍ਰਮੁੱਖ ਨਦੀਆਂ ਦੇ ਨੇੜੇ ਵਾਤਾਵਰਣੀ ਗਿਰਾਵਟ ਚੀਨ ਦੀ ਅਸਫਲਤਾ ਨੂੰ ਦਰਸਾਉਂਦੀ ਹੈ|
ਉੱਥੇ ਇਸ ਤੋਂ ਪਹਿਲਾਂ ਅਮਰੀਕਾ ਨੇ ਕੋਰੋਨਾਵਾਇਰਸ ਨੂੰ ਲੈਕੇ ਵਿਸ਼ਵ ਸਿਹਤ ਸੰਗਠਨ ਤੇ ਜਾਣਕਾਰੀ ਲੁਕਾਉਣ ਅਤੇ ਚੀਨ ਦਾ ਸਾਥ ਦੇਣ ਦਾ ਦੋਸ਼ ਲਗਾਇਆ| ਟਰੰਪ ਨੇ ਵਿਸ਼ਵ ਸਿਹਤ ਸੰਗਠਨ ਤੇ ਚੀਨ ਦਾ ਪ੍ਰਭਾਵ ਹੋਣ ਦਾ ਦੋਸ਼ ਲਗਾਇਆ| ਅਮਰੀਕਾ ਨੇ ਵਿਸ਼ਵ ਸਿਹਤ ਸੰਗਠਨ ਤੋਂ ਅਧਿਕਾਰਤ ਤੌਰ ਤੇ ਵੱਖਰੇ ਹੋਣ ਦਾ ਫੈਸਲਾ ਲਿਆ| ਟਰੰਪ ਪ੍ਰਸ਼ਾਸਨ ਵੱਲੋਂ ਇਸ ਦੀ ਜਾਣਕਾਰੀ ਵਿਸ਼ਵ ਸਿਹਤ ਸੰਗਠਨ ਦੇ ਜਨਰਲ ਸਕੱਤਰ ਨੂੰ ਦੇ ਦਿੱਤੀ ਗਈ ਹੈ|

Leave a Reply

Your email address will not be published. Required fields are marked *