ਅਮਰੀਕਾ ਵਲੋਂ ਦੱਖਣੀ ਕੋਰੀਆ ਨਾਲ ਫੌਜੀ ਅਭਿਆਸ ਰੱਦ

ਵਾਸ਼ਿੰਗਟਨ, 23 ਜੂਨ (ਸ.ਬ.) ਉਤਰੀ ਕੋਰੀਆ ਨਾਲ ਹੋਈ ਰਾਜਨੀਤਕ ਗੱਲਬਾਤ ਤੇ ਖਰਾ ਉਤਰਣ ਲਈ ਅਮਰੀਕਾ ਅਤੇ ਦੱਖਣੀ ਕੋਰੀਆ ਨੇ ਦੋ ਫੌਜੀ ਅਭਿਆਸ ਅਣਮਿੱਥੇ ਸਮੇਂ ਲਈ ਰੱਦ ਕਰਨ ਲਈ ਸਹਿਮਤੀ ਪ੍ਰਗਟ ਕੀਤੀ ਹੈ| ਪੈਂਟਾਗਨ ਨੇ ਇਸ ਦੀ ਜਾਣਕਾਰੀ ਦਿੱਤੀ ਹੈ| ਬੁਲਾਰੇ ਡਾਨਾ ਵ੍ਹਾਈਟ ਨੇ ਦੱਸਿਆ ਕਿ ਸਿੰਗਾਪੁਰ ਵਾਰਤਾ ਦੇ ਨਤੀਜਿਆਂ ਕਾਰਨ ਅਤੇ ਸਾਡੇ ਸਾਥੀ ‘ਰੀਪਬਲਿਕਨ ਆਫ ਕੋਰੀਆ’ ਨਾਲ ਸਹਿਯੋਗ ਲਈ ਰੱਖਿਆ ਮੰਤਰੀ ਜਿਮ ਮੈਟਿਸ ਨੇ ਫੌਜੀ ਅਭਿਆਸਾਂ ਨੂੰ ਰੱਦ ਕਰ ਦਿੱਤਾ ਹੈ| ਵ੍ਹਾਈਟ ਹਾਊਸ ਨੇ ਕਿਹਾ ਕਿ ‘ਫ੍ਰੀਡਮ ਗਾਰਡੀਅਨ ਐਕਸਰਸਾਈਜ਼’ ਨੂੰ ਸਥਗਿਤ ਕਰਨ ਲਈ ਹੀ ਅਗਲੇ ਤਿੰਨ ਮਹੀਨਿਆਂ ਵਿੱਚ ਹੋਣ ਵਾਲੇ ਦੋ ਕੋਰੀਅਨ ਮਰੀਨ ਅਕਸਚੇਂਜ ਪ੍ਰੋਗਰਾਮਾਂ ਨੂੰ ਵੀ ਰੋਕ ਦਿੱਤਾ ਹੈ|
ਜ਼ਿਕਰਯੋਗ ਹੈ ਕਿ 12 ਜੂਨ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਤਰੀ ਕੋਰੀਆ ਦੇ ਮੁਖੀ ਕਿਮ ਜੋਂਗ ਦੀ ਇਤਿਹਾਸਕ ਮੁਲਾਕਾਤ ਸਿੰਗਾਪੁਰ ਵਿਖੇ ਹੋਈ ਸੀ| ਇਸ ਦੌਰਾਨ ਕਿਮ ਜੋਂਗ ਨੇ ਪੂਰੀ ਤਰ੍ਹਾਂ ਪ੍ਰਮਾਣੂ ਪ੍ਰੀਖਣਾਂ ਨੂੰ ਰੋਕਣ ਦੀ ਗੱਲ ਤੇ ਸਹਿਮਤੀ ਪ੍ਰਗਟ ਕੀਤੀ ਸੀ| ਦੱਖਣੀ ਕੋਰੀਆ ਅਤੇ ਅਮਰੀਕਾ ਨੇ ਵੀ ਇਸੇ ਤਰਜ਼ ਤੇ ਇਹ ਕਦਮ ਚੁੱਕਿਆ ਹੈ|

Leave a Reply

Your email address will not be published. Required fields are marked *