ਅਮਰੀਕਾ ਵਲੋਂ ਰੂਸ ਨੂੰ ਜੰਗਬੰਦੀ ਬਰਕਰਾਰ ਰੱਖਣ ਦੀ ਅਪੀਲ

ਸੰਯੁਕਤ ਰਾਸ਼ਟਰ, 23 ਜੂਨ (ਸ.ਬ.) ਸੰਯੁਕਤ ਰਾਸ਼ਟਰ ਵਿੱਚ ਅਮਰੀਕੀ ਰਾਜਦੂਤ ਨਿੱਕੀ ਹੈਲੀ ਨੇ ਰੂਸ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਸਾਥੀ ਦੇਸ਼ ਸੀਰੀਆ ਤੇ ਦੱਖਣੀ-ਪੱਛਮੀ ਸੀਰੀਆ ਵਿੱਚ ਜੰਗਬੰਦੀ ਬਰਕਰਾਰ ਰੱਖਣ ਲਈ ਦਬਾਅ ਪਾਵੇ| ਪਿਛਲੇ ਸਾਲ ਜਾਰਡਨ, ਰੂਸ ਅਤੇ ਸੰਯੁਕਤ ਰਾਸ਼ਟਰ ਇਸ ਗੱਲ ਤੇ ਸਹਿਮਤ ਹੋਏ ਸਨ ਕਿ ਡੇਰਾ, ਕਿਊਨੇਤਰਾ ਅਤੇ ਸਵਿਡਾ ਵਰਗੇ ਖੇਤਰਾਂ ਨੂੰ ਮਿਲਾ ਕੇ ਡਿ-ਐਸਕੇਲੇਸ਼ਨ ਜ਼ੋਨ ਬਣਾਇਆ ਜਾਵੇ| ਇਹ ਅਜਿਹਾ ਖੇਤਰ ਹੁੰਦਾ ਹੈ ਜਿੱਥੇ ਯੁੱਧ ਕਰਨ ਤੇ ਰੋਕ ਹੁੰਦੀ ਹੈ| ਇਹ ਖੇਤਰ ਜਾਰਡਨ ਅਤੇ ਇਜ਼ਰਾਇਲ ਦੇ ਗੋਲਨਾ ਹਾਈਟ ਸਰਹੱਦ ਨੇੜੇ ਹੈ|
ਹੈਲੀ ਨੇ ਕੱਲ ਇਕ ਬਿਆਨ ਵਿੱਚ ਕਿਹਾ ਕਿ ਦੱਖਣੀ-ਪੱਛਮੀ ਸੀਰੀਆ ਵਿੱਚ ਸੀਰੀਆ ਸਰਕਾਰ ਵੱਲੋਂ ਕੀਤੀ ਗਈ ਜੰਗਬੰਦੀ ਦੇ ਉਲੰਘਣ ਨੂੰ ਰੋਕਣ ਦੀ ਜ਼ਰੂਰਤ ਹੈ| ਉਨ੍ਹਾਂ ਨੇ ਕਿਹਾ ਕਿ ਅਸੀਂ ਆਸ ਕਰਦੇ ਹਾਂ ਕਿ ਰੂਸ ਨੇ ਜਿਸ ਜੰਗਬੰਦੀ ਨੂੰ ਸਥਾਪਤ ਕਰਨ ਵਿੱਚ ਮਦਦ ਕੀਤੀ ਸੀ, ਉਹ ਉਸ ਦਾ ਆਦਰ ਕਰੇਗਾ ਅਤੇ ਆਪਣੇ ਪ੍ਰਭਾਵਾਂ ਦੀ ਵਰਤੋਂ ਕਰਦੇ ਹੋਏ ਸੀਰੀਆਈ ਸਰਕਾਰ ਨੂੰ ਵੀ ਅਜਿਹਾ ਕਰਨ ਤੋਂ ਰੋਕੇਗਾ| ਨਿੱਕੀ ਨੇ ਕਿਹਾ ਕਿ ਜੇਕਰ ਅੱਗੇ ਸੰਘਰਸ਼ ਵਿਰਾਮ ਦਾ ਉਲੰਘਣ ਹੁੰਦਾ ਹੈ ਤਾਂ ਉਸ ਦੀ ਪੂਰੀ ਜ਼ਿੰਮੇਵਾਰੀ ਰੂਸ ਦੀ ਹੋਵੇਗੀ| ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਬੀਤੇ ਦਿਨੀਂ ਸੀਰੀਆਈ ਮਾਮਲਿਆਂ ਤੇ ਚਰਚਾ ਕਰੇਗੀ|

Leave a Reply

Your email address will not be published. Required fields are marked *