ਅਮਰੀਕਾ ਵਲੋਂ ਵੀਜ਼ਾ ਨਾ ਦੇਣ ਕਰਕੇ ਹੁਣ ਸਕਾਈਪ ਰਾਹੀਂ ਮੁਕਾਬਲੇ ਵਿੱਚ ਹਿੱਸਾ ਲੈਣਗੀਆਂ ਅਫਗਾਨੀ ਕੁੜੀਆਂ

ਹੇਰਾਤ(ਅਫਗਾਨਿਸਤਾਨ), 5 ਜੁਲਾਈ (ਸ.ਬ.) ਅਮਰੀਕਾ ਵਿੱਚ ਹੋਣ ਵਾਲੇ ਰੋਬੋਟ ਬਣਾਉਣ ਦੇ ਮੁਕਾਬਲੇ ਵਿੱਚ ਹਿੱਸਾ ਲੈਣ ਲਈ ਵੀਜ਼ਾ ਨਾ ਦਿੱਤੇ ਜਾਣ ਤੇ ਦੋ ਅਫਗਾਨੀ ਕੁੜੀਆਂ ਨੇ ਕਿਹਾ ਕਿ ਉਹ ਇਸ ਫੈਸਲੇ ਤੋਂ ਹੈਰਾਨ ਹਨ ਕਿਉਂਕਿ ਮੁਕਾਬਲੇ ਦੇ ਆਯੋਜਕਾਂ ਨੇ ਦੱਸਿਆ ਹੈ ਕਿ ਇਰਾਨ, ਸੂਡਾਨ ਅਤੇ ਸੀਰੀਆ ਦੀ ਟੀਮ ਦੇ ਖਿਡਾਰੀਆਂ ਨੂੰ ਵੀ ਵੀਜ਼ਾ ਦੇ ਦਿੱਤੇ ਗਏ ਹਨ|
ਅਫਗਾਨਿਸਤਾਨ ਦੀ ਰੋਬੋਟਿਕਸ ਟੀਮ ਵਿੱਚ ਸਾਰੀਆਂ ਕੁੜੀਆਂ ਹਨ ਅਤੇ ਇਨ੍ਹਾਂ ਨੂੰ ਵੀਜ਼ਾ ਨਾ ਦਿੱਤੇ ਜਾਣ ਦੇ ਪਿੱਛੇ ਦੇ ਕਾਰਨਾਂ ਨੂੰ ਸਪਸ਼ਟ ਨਹੀਂ ਕੀਤਾ ਗਿਆ ਹੈ| ਉਂਝ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹਾਲ ਵਿੱਚ ਹੀ ਇਕ ਆਦੇਸ਼ ਜਾਰੀ ਕੀਤਾ ਸੀ ਜਿਸ ਵਿੱਚ 6 ਮੁਸਲਿਸ ਦੇਸ਼ਾਂ ਦੇ ਨਾਗਰਿਕਾਂ ਲਈ ਅਮਰੀਕਾ ਯਾਤਰਾ ਦੇ ਨਿਯਮ ਸਖਤ ਕੀਤੇ ਗਏ ਸਨ ਪਰ ਅਫਗਾਨਿਸਤਾਨ ਇਨ੍ਹਾਂ ਦੇਸ਼ਾਂ ਦੀ ਸੂਚੀ ਵਿੱਚ ਸ਼ਾਮਲ ਨਹੀਂ ਹੈ| ਇਸੇ ਲਈ ਟੀਮ ਅਫਗਾਨਿਸਤਾਨ ਦੁਆਰਾ ਤਿਆਰ ਕੀਤੇ ਗਏ ਰੋਬੋਟ ਨੂੰ ਮੁਕਾਬਲੇ ਵਿੱਚ ਸ਼ਾਮਲ ਕੀਤਾ ਗਿਆ ਸੀ|
ਇਕ ਸਮਾਚਾਰ ਏਜੰਸੀ ਨੇ ਅਮਰੀਕੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੂੰ ਇਨ੍ਹਾਂ ਅਫਗਾਨੀ ਵਿਦਿਆਰਥਣਾਂ ਨੂੰ ਵੀਜ਼ਾ ਨਾ ਦੇਣ ਦਾ ਕਾਰਨ ਪੁੱਛਿਆ ਤਾਂ ਉਸ ਨੇ ਨਿਯਮਾਂ ਦਾ ਹਵਾਲਾ ਦਿੰਦੇ ਹੋਏ ਕੋਈ ਵੀ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ|
ਗਲੋਬਲ ਮੁਕਾਬਲੇ ਦੇ ਪ੍ਰਬੰਧਕ ‘ਫਰਸਟ’ ਨੇ ਦੱਸਿਆ ਕਿ 16-18 ਜੁਲਾਈ ਨੂੰ ਵਾਸ਼ਿੰਗਟਨ ਡੀ. ਸੀ. ਵਿੱਚ ਹੋਣ ਜਾ ਰਹੇ ਇਸ ਮੁਕਾਬਲੇ ਵਿੱਚ ਇਹ 6 ਅਫਗਾਨੀ ਕੁੜੀਆਂ ਹੁਣ ਵੀਡੀਓ ਲਿੰਕ ਦੇ ਜ਼ਰੀਏ ਪੱਛਮੀ ਅਫਗਾਨਿਸਤਾਨ ਸਥਿਤ ਆਪਣੇ ਗ੍ਰਹਿਨਗਰ ਹੇਰਾਤ ਤੋਂ ਹੀ ਭਾਗ ਲੈਣਗੀਆਂ|
ਦੋ ਵਾਰੀ ਅਫਗਾਨਿਸਤਾਨ ਦੀ ਰਾਜਧਾਨੀ ਕਾਬਲ ਸਥਿਤ ਅਮਰੀਕੀ ਦੂਤਾਵਾਸ ਜਾ ਕੇ ਅਰਜੀ ਦੇਣ ਵਾਲੀ ਟੀਮ ਦੀ 14 ਸਾਲਾ ਮੈਂਬਰ ਫਾਤਿਮਾ ਕਾਦਰਯਾਨ ਨੇ ਕਿਹਾ ਕਿ  ਸਾਨੂੰ ਹਾਲੇ ਵੀ ਨਹੀਂ ਪਤਾ ਕਿ ਵੀਜ਼ਾ ਕਿਉਂ ਨਹੀਂ ਦਿੱਤੇ ਗਏ, ਕਿਉਂਕਿ ਮੁਕਾਬਲੇ ਵਿੱਚ ਹਿੱਸਾ ਲੈਣ ਲਈ ਹੋਰ ਦੇਸ਼ਾਂ ਦੀਆਂ ਟੀਮਾਂ ਨੂੰ ਵੀਜ਼ਾ ਦੇ ਦਿੱਤੇ ਗਏ ਹਨ| ਫਾਤਿਮਾ ਨੇ ਕਿਹਾ ਕਿ ਭੱਵਿਖ ਬਾਰੇ ਕੋਈ ਨਹੀਂ ਜਾਣਦਾ ਪਰ ਅਸੀਂ ਭਰਪੂਰ ਕੋਸ਼ਿਸ਼ ਕੀਤੀ ਅਤੇ ਅਸੀਂ ਆਸ ਕਰਦੇ ਹਾਂ ਕਿ ਹੋਰ ਦੇਸ਼ਾਂ ਦੇ ਰੋਬੋਟ ਨਾਲ ਸ਼ਾਮਲ ਹੋ ਕੇ ਸਾਡਾ ਰੋਬੋਟ ਕੋਈ ਉੱਚੀ ਜਗ੍ਹਾ ਹਾਸਲ ਕਰ ਪਾਏ|
ਹੈਰਾਤ ਤੋਂ ਕਾਦਰੀਨ ਦੇ 17 ਸਾਲਾ ਸਾਥੀ ਲਿਦਾ ਅਜ਼ੀਜ਼ੀ ਨੇ ਕਿਹਾ ਕਿ ਇਸ ਮੁਕਾਬਲੇ ਵਿੱਚ ਸਾਰੇ ਦੇਸ਼ ਭਾਗ ਲੈ ਰਹੇ ਹਨ ਪਰ ਅਸੀਂ ਨਹੀਂ| ਇਹ ਸਾਫ ਤੌਰ ਤੇ ਅਫਗਾਨੀ ਲੋਕਾਂ ਦਾ ਅਪਮਾਨ ਹੈ|
ਪਹਿਲੇ ਗਲੋਬਲ ਰਾਸ਼ਟਰਪਤੀ ਜੋਅ ਸੈਸਟਕ ਨੇ ਆਪਣੇ ਫੇਸਬੁੱਕ ਪੇਜ਼ ਤੇ ਕਿਹਾ ਕਿ ਉਹ ਅਮਰੀਕਾ ਦੇ ਇਸ ਫੈਸਲੇ ‘ਤੇ ‘ਉਦਾਸ’ ਹਨ ਪਰ ਅਫਗਾਨੀ ਟੀਮ ਇਸ ਮੁਕਾਬਲੇ ਲਈ ਯੋਗ ਹੈ| ਉਨ੍ਹਾਂ ਨੇ ਕਿਹਾ ਕਿ  ਸਾਡੀ ਟੀਮ ਦੇ ਹੋਰ ਸਾਥੀ ਮੈਂਬਰਾਂ ਵੱਲੋਂ ਇਨ੍ਹਾਂ ਬਹਾਦੁਰ ਕੁੜੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ|

Leave a Reply

Your email address will not be published. Required fields are marked *