ਅਮਰੀਕਾ ਵਿਚ ਉਬੇਰ ਦੇ ਡਰਾਈਵਰ ਨੇ ਇੱਕ ਔਰਤ ਨਾਲ ਕੀਤਾ ਬਲਾਤਕਾਰ

ਲਾਸ ਏਂਜਲਸ, 27 ਅਪ੍ਰੈਲ (ਸ.ਬ.)  ਦੇਸ਼ ਹੀ ਨਹੀਂ ਵਿਦੇਸ਼ਾਂ ਵਿਚ ਵੀ ਔਰਤਾਂ ਸੁਰੱਖਿਅਤ ਨਹੀਂ ਹਨ| ਅਮਰੀਕਾ ਵਿਚ ਇਕ ਸ਼ਰਮਸਾਰ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ| ਅਮਰੀਕਾ ਦੇ ਕੈਲੀਫੋਰੀਆ ਵਿਚ ਐਪ ਆਧਾਰਿਤ ਟੈਕਸੀ ਸੇਵਾ ਮੁਹੱਈਆ ਕਰਨ ਵਾਲੀ ਕੰਪਨੀ  ਉਬੇਰ ਦੇ ਡਰਾਈਵਰ ਨੇ ਇਕ ਔਰਤ ਨਾਲ ਬਲਾਤਕਾਰ ਕੀਤਾ ਅਤੇ ਪੁਲੀਸ ਨੇ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ| ਇਸਤਗਾਸਾ ਪੱਖ ਨੇ ਕਿਹਾ ਕਿ ਇਹ ਘਟਨਾ 30 ਮਾਰਚ ਦੀ ਹੈ, ਜਦੋਂ ਪੀੜਤਾ ਇੱਥੋਂ ਦੇ ਨਿਊਪੋਰਟ ਸਮੁੰਦਰੀ ਤੱਟ ਤੇ ਇਕ ਪ੍ਰੋਗਰਾਮ ਵਿਚ ਸ਼ਾਮਲ ਹੋਣ ਤੋਂ ਬਾਅਦ ਉਬੇਰ ਟੈਕਸੀ ਤੋਂ ਸਾਂਤਾ ਐਨਾ ਸਥਿਤ ਆਪਣੇ ਘਰ ਜਾ ਰਹੀ ਸੀ|
ਰਾਹ ਵਿਚ 36 ਸਾਲਾ ਟੈਕਸੀ ਡਰਾਈਵਰ ਏਂਜਲ ਸਾਂਚੇਜ਼ ਨੇ ਔਰਤ ਦਾ ਬਲਾਤਕਾਰ ਕੀਤਾ| ਸਾਂਚੇਜ ਦੇ ਚੁੰਗਲ ਵਿਚੋਂ ਨਿਕਲ ਕੇ ਔਰਤ ਨੇ ਫੋਨ ਕਰ ਕੇ ਪੁਲੀਸ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ| ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਮਾਮਲੇ ਵਿਚ ਅਜੇ ਤੱਕ ਪੀੜਤਾ ਦੀ ਪਛਾਣ ਨਹੀਂ ਹੋ ਸਕੀ ਹੈ| ਸਾਂਚੇਜ਼ ਅਗਲੇ ਹਫਤੇ ਕੋਰਟ ਵਿਚ ਹਾਜ਼ਰ ਹੋਵੇਗਾ| ਜੇਕਰ ਸਾਂਚੇਜ਼ ਤੇ ਲੱਗੇ ਦੋਸ਼ ਸਾਬਤ ਹੁੰਦੇ ਹਨ ਤਾਂ ਉਸ ਨੂੰ 8 ਸਾਲ ਕੈਦ ਦੀ ਸਜ਼ਾ ਹੋ ਸਕਦੀ ਹੈ| ਓਧਰ ਉਬੇਰ ਦੀ ਬੁਲਾਰਾ ਟਰੈਸੀ ਬ੍ਰੇਡੇਨ ਨੇ ਕਿਹਾ ਕਿ ਕੰਪਨੀ ਨੇ ਮਾਮਲੇ ਦੀ ਜਾਂਚ ਵਿਚ ਅਧਿਕਾਰੀਆਂ ਦੀ ਪੂਰੀ ਮਦਦ ਕੀਤੀ| ਉਨ੍ਹਾਂ ਕਿਹਾ ਕਿ  ਸਾਂਚੇਜ਼ ਨੂੰ ਉਬੇਰ ਦੀ ਡਰਾਈਵਿੰਗ ਕਰਨ ਤੋਂ ਰੋਕ ਦਿੱਤਾ ਗਿਆ ਹੈ| ਪੁਲੀਸ ਇਸ ਘਟਨਾ ਦੀ ਜਾਂਚ ਕਰ ਰਹੀ ਹੈ|

Leave a Reply

Your email address will not be published. Required fields are marked *