ਅਮਰੀਕਾ ਵਿਚ ਰੋਜ਼ਾਨਾ ਗੋਲੀਬਾਰੀ ਦਾ ਸ਼ਿਕਾਰ ਹੁੰਦੇ ਹਨ 19 ਬੱਚੇ

ਸ਼ਿਕਾਗੋ, 19 ਜੂਨ (ਸ.ਬ)  ਸੂਤਰਾਂ ਮੁਤਾਬਕ ਅਮਰੀਕਾ ਵਿੱਚ ਰੋਜ਼ਾਨਾ ਗੋਲਾਬਾਰੀ ਵਿੱਚ ਘੱਟ ਤੋਂ ਘੱਟ 19 ਬੱਚਿਆਂ ਦੀ ਮੌਤ ਹੋ ਜਾਂਦੀ ਹੈ ਜਾਂ ਉਹ ਜ਼ਖਮੀ ਹੋ ਜਾਂਦੇ ਹਨ| ਸਭ ਤੋਂ ਜ਼ਿਆਦਾ ਖਤਰਾ ਮੁੰਡਿਆਂ, ਕਿਸ਼ੋਰਾਂ ਅਤੇ ਗੈਰ-ਗੋਰੇ ਲੋਕਾਂ ਨੂੰ ਹੈ|
ਸਾਲ 2002 ਅਤੇ ਸਾਲ 2014 ਵਿੱਚ ਅਮਰੀਕੀ ਡਾਟਾ ਦਾ ਵਿਸ਼ਲੇਸ਼ਣ ਇਸ ਵਿਸ਼ੇ ਤੇ ਹੁਣ ਤੱਕ ਵਿਆਪਕ ਅਧਿਐਨ ਮੰਨਿਆ ਜਾਂਦਾ ਹੈ| ਇਸ ਸੂਚਨਾ ਦਾ ਸੰਕਲਨ ਮੌਤ ਦੇ ਪ੍ਰਮਾਣ-ਪੱਤਰਾਂ ਅਤੇ ਆਪਾਤਕਾਲੀਨ ਤੱਥਾਂ ਦੀ ਰਿਪੋਰਟ ਦੇ ਆਧਾਰ ਤੇ ਕੀਤਾ ਗਿਆ ਹੈ|
ਸਾਲਾਨਾ ਤੌਰ ਤੇ 1,300 ਮੌਤਾਂ ਹੋਈਆਂ ਹਨ ਅਤੇ ਤਕਰੀਬਨ 6,000 ਵਿਅਕਤੀ ਗੋਲੀਬਾਰੀ ਵਿੱਚ ਜ਼ਖਮੀ ਹੋਏ ਹਨ| ਇਨ੍ਹਾਂ ਵਿੱਚ ਜ਼ਿਆਦਾਤਰ ਲੋਕ ਜਾਨ ਬੁੱਝ ਕੇ ਕੀਤੀ ਗੋਲੀਬਾਰੀ ਵਿੱਚ ਜ਼ਖਮੀ ਹੋਏ ਹਨ| ਇਸ ਦੇ ਇਲਾਵਾ ਜ਼ਿਆਦਾਤਰ ਮੌਤਾਂ ਹੱਤਿਆ ਅਤੇ ਖੁਦਕੁਸ਼ੀ ਦਾ ਨਤੀਜਾ ਸਨ, ਜਦਕਿ ਹਮਲਿਆਂ ਵਿੱਚ ਜ਼ਿਆਦਾਤਰ ਸੱਟਾਂ ਜਾਨਲੇਵਾ ਨਹੀ ਸਨ|

Leave a Reply

Your email address will not be published. Required fields are marked *