ਅਮਰੀਕਾ ਵਿੱਚ ਆਈ.ਐਸ. ਨਾਲ ਸੰਬੰਧ ਰੱਖਣ ਵਾਲਾ ਨੌਜਵਾਨ ਗ੍ਰਿਫਤਾਰ

ਫਲੋਰੀਡਾ, 1 ਫਰਵਰੀ (ਸ.ਬ.) ਅਮਰੀਕਾ ਦੇ ਇਕ ਨੌਜਵਾਨ ਨੂੰ ਅੱਤਵਾਦੀ ਸੰਗਠਨ ਆਈ. ਐਸ. ਦੇ ਪ੍ਰਭਾਵ ਵਿੱਚ ਆ ਕੇ ਜਨਤਕ ਸਮੁੰਦਰ ਤਟ ਤੇ ਬੰਬ ਰੱਖਣ ਦੀ ਸਾਜਸ਼ ਰਚਣ ਦਾ ਦੋਸ਼ੀ ਪਾਇਆ ਗਿਆ| ਇਸਤਗਾਸਾ ਪੱਖ ਨੇ ਕਿਹਾ ਕਿ              ਹਰਲੇਮ ਸੁਰੇਜ (25) ਨੂੰ ਧਮਾਕੇ ਵਾਲੇ ਹਥਿਆਰ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕਰਨ ਅਤੇ ਅੱਤਵਾਦੀਆਂ ਨੂੰ ਸਮੱਗਰੀ ਦੇਣ ਦਾ ਦੋਸ਼ੀ ਪਾਇਆ ਗਿਆ ਹੈ| ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ|
ਸੰਘੀ ਏਜੰਟ ਦੇ ਇਕ ਕਰਮਚਾਰੀ ਨੇ ਸੁਰੇਜ ਵੱਲੋਂ ਫੇਸਬੁੱਕ ਤੇ ਆਈ.ਐਸ. ਦਾ ਪ੍ਰਚਾਰ ਕਰਨ ਮਗਰੋਂ ਸੂਚਕ ਬਣ ਕੇ ਗੱਲ ਕੀਤੀ ਸੀ| ਅਦਾਲਤੀ ਦਸਤਾਵੇਜ਼ ਮੁਤਾਬਕ ਉਸੇ ਦੌਰਾਨ ਸੰਘੀ ਏਜੰਟਨੂੰ ਸੁਰੇਜ ਦੇ ਇਰਾਦਿਆਂ ਦਾ ਪਤਾ ਲੱਗ ਗਿਆ ਸੀ ਕਿ  ਉਹ ਇਕ ਬੰਬ ਬਣਾਉਣ ਜਾ ਰਿਹਾ ਹੈ, ਜਿਸ ਨੂੰ ਉਹ ਪੱਛਮੀ ਸਮੁੰਦਰੀ ਤਟ ਤੇ ਲਗਾ ਕੇ ਰਿਮੋਟ ਨਾਲ ਉਡਾਉਣਾ ਚਾਹੁੰਦਾ ਸੀ| ਸੁਰੇਜ ਨੇ ਇਹ ਗੱਲ ਫੇਸਬੁੱਕ ਤੇ ਆਪ ਕਹੀ ਸੀ| ਅਧਿਕਾਰੀਆਂ ਨੇ ਦੱਸਿਆ ਕਿ ਉਸ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਉਸ ਨੂੰ ਜੁਲਾਈ 2015 ਵਿੱਚ ਗ੍ਰਿਫਤਾਰ ਕੀਤਾ ਗਿਆ           ਸੀ|
ਸਥਾਨਕ ਮੀਡੀਆ ਦੀ ਰਿਪੋਰਟ ਮੁਤਾਬਕ ਬਚਾਅ ਪੱਖ ਦੇ ਵਕੀਲਾਂ ਨੇ ਬਹਿਸ ਦੌਰਾਨ ਕਿਹਾ ਸੀ ਕਿ ਅਪਰਾਧੀ ਸੁਰੇਜ ਸੰਘੀ ਏਜੰਟ ਦੀ ਸਾਜਸ਼ ਦਾ ਸ਼ਿਕਾਰ ਹੋ ਗਿਆ ਸੀ ਅਤੇ ਇਹ ਖਤਰਾ ਟਲ ਗਿਆ|

Leave a Reply

Your email address will not be published. Required fields are marked *