ਅਮਰੀਕਾ ਵਿੱਚ ਇਕ ਮਹੀਨੇ ਦੇ ਬੱਚੇ ਦੀ ਮੌਤ, ਪਿਤਾ ਹਿਰਾਸਤ ਵਿੱਚ

ਵਾਸ਼ਿੰਗਟਨ, 22 ਨਵੰਬਰ (ਸ.ਬ.) ਅਮਰੀਕਾ ਵਿੱਚ ਇਕ ਭਾਰਤੀ ਮੂਲ ਦੇ ਪਰਿਵਾਰ ਦੇ ਨਵ-ਜੰਮੇ ਬੱਚੇ ਦੀ ਮੌਤ ਹੋ ਗਈ ਅਤੇ ਇਸ ਪਿੱਛੇ ਉਸ ਦੇ ਪਿਤਾ ਦਾ ਧਿਆਨ ਨਾ ਦੇਣਾ ਦੱਸਿਆ ਜਾ ਰਿਹਾ ਹੈ| 34 ਸਾਲਾ ਦਿਵਆ ਪਟੇਲ ਨਾਂ ਦੇ ਵਿਅਕਤੀ ਨੂੰ ਅਦਾਲਤ ਨੇ ਦੋਸ਼ੀ ਠਹਿਰਾਇਆ ਹੈ ਕਿਉਂਕਿ ਉਸ ਨੇ ਸਮੇਂ ਸਿਰ ਬੱਚੇ ਦਾ ਇਲਾਜ ਨਹੀਂ ਕਰਵਾਇਆ, ਜਿਸ ਕਾਰਨ ਉਸ ਦੀ ਮੌਤ ਹੋ ਗਈ| ਇਸ ਤੋਂ ਇਲਾਵਾ ਇਹ ਵੀ ਦੋਸ਼ ਹੈ ਕਿ ਉਸ ਨੇ ਸਬੂਤਾਂ ਨਾਲ ਵੀ ਛੇੜ-ਛਾੜ ਕੀਤੀ ਸੀ|
ਮਾਂ ਨੇ ਐਮਰਜੈਂਸੀ ਵਿਭਾਗ ਨੂੰ ਦੱਸਿਆ ਕਿ ਉਸ ਦਾ ਇਕ ਮਹੀਨੇ ਦਾ ਬੱਚਾ ਆਪਣੇ ਪਿਤਾ ਨਾਲ ਕ੍ਰੋਮਵੇਲ ਅਵੈਨਿਊ ਵਿੱਚ ਰੈਜ਼ੀਡੈਂਸ ਇਨ ਵਿੱਚ ਖੜੀ ਇਕ ਕਾਰ ਵਿੱਚ ਹੈ| ਜਦ ਅਧਿਕਾਰੀ ਉਸ ਨੂੰ ਲੱਭਣ ਗਏ ਤਾਂ ਉਨ੍ਹਾਂ ਨੂੰ ਕੋਈ ਵੀ ਨਾ ਮਿਲਿਆ| ਉਨ੍ਹਾਂ ਨੇ ਫੋਨ ਕਰਕੇ ਪਟੇਲ ਨਾਲ ਸੰਪਰਕ ਕੀਤਾ ਪਰ ਉਸ ਦਾ ਵਿਵਹਾਰ ਗਲਤ ਸੀ ਤੇ ਉਸ ਨੇ ਉਨ੍ਹਾਂ ਨੂੰ ਦੱਸਿਆ ਨਹੀਂ ਕਿ ਉਹ ਕਿੱਥੇ ਖੜਾ ਹੈ| ਤਕਰੀਬਨ 30 ਮਿੰਟਾਂ ਮਗਰੋਂ ਜਦ ਪਟੇਲ ਰੈਜ਼ੀਡੈਂਸ ਇਨ ਵਿੱਚ ਵਾਪਸ ਆਇਆ ਤਦ ਬੱਚਾ ਬੇਹੋਸ਼ ਸੀ| ਬੱਚੇ ਨੂੰ ਹਸਪਤਾਲ ਲੈ ਜਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮਰਿਆ ਹੋਇਆ ਘੋਸ਼ਿਤ ਕਰ ਦਿੱਤਾ|
ਪੁਲੀਸ ਨੂੰ ਜਾਂਚ ਦੌਰਾਨ ਪਤਾ ਲੱਗਾ ਕਿ ਪਟੇਲ ਨੂੰ ਪਹਿਲਾਂ ਹੀ ਪਤਾ ਸੀ ਕਿ ਬੱਚੇ ਦੀ ਸਥਿਤੀ ਕਿਹੋ ਜਿਹੀ ਹੈ, ਇਸ ਦੇ ਬਾਵਜੂਦ ਉਸ ਨੇ ਐਮਰਜੈਂਸੀ ਵਿਭਾਗ ਤੋਂ ਮਦਦ ਨਹਂੀਂ ਮੰਗੀ| ਹੁਣ ਇਸ ਦੋਸ਼ੀ ਪਿਤਾ ਨੂੰ 5 ਦਸੰਬਰ ਨੂੰ ਫਿਰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ|

Leave a Reply

Your email address will not be published. Required fields are marked *