ਅਮਰੀਕਾ ਵਿੱਚ ਕਾਉਂਟੀ ਦੇ ਕਮਿਸ਼ਨਰ ਨਿਯੁਕਤ ਹੋਏ ਪਰਮਜੀਤ ਸਿੰਘ ਨਿੱਝਰ

ਫਰਿਜ਼ਨੋ, 19 ਦਸੰਬਰ (ਸ.ਬ.) ਇਸ ਸਾਲ ਪੰਜਾਬੀਆਂ ਨੇ ਪੂਰੇ ਅਮਰੀਕਾ ਵਿੱਚ ਉਚ ਅਹੁਦਿਆਂ ਤੇ ਪਹੁੰਚ ਕੇ ਪੰਜਾਬੀਅਤ ਦਾ ਨਾਂ ਚਮਕਾਇਆ| ਇਸੇ ਕੜੀ ਤਹਿਤ ਮਡੇਰਾ ਸ਼ਹਿਰ ਦੇ ਉਘੇ ਬਿਜ਼ਨਸਮੈਨ ਪਰਮਜੀਤ ਸਿੰਘ ਨਿੱਝਰ ਜਿਹੜੇ ਕਿ ਕੈਲੇਫੋਰਨੀਆ ਵਿੱਚ ਬਤੌਰ ਮਕੈਨੀਕਲ ਇੰਜੀਨੀਅਰ ਵੀ ਸੇਵਾਵਾਂ ਨਿਭਾ ਚੁੱਕੇ ਹਨ, ਨੂੰ ਮਡੇਰਾ ਕਾਉਂਟੀ ਦਾ ਪਲੈਨਿੰਗ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ|
ਮਡੇਰਾ ਕਾਉਂਟੀ ਵਿੱਚ ਇਸ ਅਹੁਦੇ ਤੇ ਪਹੁੰਚਣ ਵਾਲੇ ਉਹ ਪਹਿਲੇ ਭਾਰਤੀ ਹਨ| ਉਨ੍ਹਾਂ ਨੂੰ ਮਡੇਰਾ ਏਅਰਪੋਰਟ ਲੈਂਡ ਯੂਜ਼ ਕਮਿਸ਼ਨ ਦਾ ਮੈਂਬਰ ਵੀ ਨਿਯੁਕਤ ਕੀਤਾ ਗਿਆ ਹੈ|
ਉਹ ਪਹਿਲਾਂ ਤੋਂ ਹੀ ਮਡੇਰਾ ਅਸਿਸਮਿੰਟ ਅਪੀਲਜ ਬੋਰਡ ਦੇ ਮੈਂਬਰ ਦੇ ਤੌਰ ਤੇ ਸੇਵਾਵਾਂ ਨਿਭਾ ਰਹੇ ਹਨ| ਪਰਮਜੀਤ ਨਿੱਝਰ ਪਿਛਲੇ ਲੰਮੇ ਸਮੇਂ ਤੋਂ ਕੈਲੇਫੋਰਨੀਆ ਦੇ ਸ਼ਹਿਰ ਮਡੇਰਾ ਵਿੱਚ ਰਹਿ ਰਹੇ ਹਨ ਅਤੇ ਉਨ੍ਹਾਂ ਦਾ ਪਿਛਲਾ ਪਿੰਡ ਸ਼ੇਖ ਜ਼ਿਲ੍ਹਾ ਤਰਨ ਤਾਰਨ ਵਿੱਚ ਪੈਂਦਾ ਹੈ|

Leave a Reply

Your email address will not be published. Required fields are marked *