ਅਮਰੀਕਾ ਵਿੱਚ ਕਿਰਪਾਨ ਕਾਰਨ ਸਿੱਖ ਗ੍ਰਿਫਤਾਰ

ਮੈਰੀਲੈਂਡ, 13 ਜੂਨ (ਸ.ਬ.) ਅਮਰੀਕਾ ਵਿਚ ਇਕ ਵਾਰ ਇਕ ਸਿੱਖ ਨੂੰ ਉਸ ਦੀ ਪਹਿਰਾਵੇ ਅਤੇ ਕਿਰਪਾਨ ਕਾਰਨ ਨਿਸ਼ਾਨਾ ਬਣਾਇਆ ਗਿਆ| ਅਮਰੀਕੀ ਪੁਲੀਸ ਨੇ ਬਾਟਲੀਮੋਰ ਦੇ ਰਹਿਣ ਵਾਲੇ ਹਰਪ੍ਰੀਤ ਸਿੰਘ ਨੂੰ ਉਸ ਦੀ ਕਿਰਪਾਨ ਧਾਰਨ ਕਰਨ ਕਰਕੇ ਗ੍ਰਿਫਤਾਰ ਕਰ ਲਿਆ| ਹਰਪ੍ਰੀਤ ਸਿੰਘ ਗਰਾਸਰੀ ਸਟੋਰ ਵਿਚ ਖਰੀਦਦਾਰੀ ਕਰ ਰਿਹਾ ਸੀ, ਜਿਸ ਦੌਰਾਨ ਉੱਥੇ ਮੌਜੂਦ ਇਕ ਵਿਅਕਤੀ ਨੇ ਉਸ ਨੂੰ ਸ਼ੱਕੀ ਸਮਝ ਕੇ ਪੁਲੀਸ ਨੂੰ ਇਸ ਦੀ ਜਾਣਕਾਰੀ ਦਿੱਤੀ| ਮੌਕੇ ਤੇ ਪਹੁੰਚੀ ਪੁਲੀਸ ਨੇ ਹਰਪ੍ਰੀਤ ਨੂੰ ਗ੍ਰਿਫਤਾਰ ਕਰ ਲਿਆ ਅਤੇ ਉਸ ਨੂੰ ਹੱਥਕੜੀਆਂ ਪਹਿਨਾ ਕੇ ਉਸ ਦੀ ਪੂਰੀ ਜਾਂਚ ਕੀਤੀ| ਉਹ ਕਿਰਪਾਨ ਨੂੰ ਖਤਰਨਾਕ ਹਥਿਆਰ ਸਮਝ ਰਹੇ ਸਨ| ਹਾਲਾਂਕਿ ਬਾਅਦ ਵਿਚ ਹਰਪ੍ਰੀਤ ਨੂੰ ਰਿਹਾਅ ਕਰ ਦਿੱਤਾ ਗਿਆ| ਹਰਪ੍ਰੀਤ ਸਿੰਘ ਨੇ ਕਿਹਾ ਕਿ ਪੁਲੀਸ ਨੇ ਕਿਰਪਾਨ ਅਤੇ ਉਸ ਨਾਲ ਜੁੜੀਆਂ ਉਸ ਦੀਆਂ ਧਾਰਮਿਕ ਭਾਵਨਾਵਾਂ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰ ਦਿੱਤਾ|
ਇੱਥੇ ਅਮਰੀਕਨ ਨਾਈਫ (ਚਾਕੂ) ਅਤੇ ਟੂਲ ਇੰਸਟੀਚਿਊਟ ਦੀ ਵੈਬਸਾਈਟ ਮੁਤਾਬਕ ਮੈਰੀਲੈਂਡ ਵਿਚ ਕਿਸੇ ਤਰ੍ਹਾਂ ਦੀ ਕਿਰਪਾਨ ਜਾਂ ਚਾਕੂ ਧਾਰਨ ਕਰਨ ਤੇ ਕੋਈ ਬੈਨ ਨਹੀਂ ਹੈ ਪਰ ਸੂਬੇ ਦੇ ਕਾਨੂੰਨ ਮੁਤਾਬਕ ਕਿਸੇ ਵਿਅਕਤੀ ਕੋਲ ਖਤਰਨਾਕ ਹਥਿਆਰ ਨਹੀਂ ਹੋਣਾ ਚਾਹੀਦਾ| ਇਹ ਮਾਮਲਾ ਸਿੱਖ ਧਰਮ ਪ੍ਰਤੀ ਅਮਰੀਕੀ ਪੁਲੀਸ ਦੀ ਅਗਿਆਨਤਾ ਦਾ ਇਕ ਹੋਰ ਮਾਮਲਾ ਹੈ| ਇਸ ਘਟਨਾ ਤੋਂ ਬਾਅਦ ਸਿੱਖ ਭਾਈਚਾਰੇ ਵਿਚ ਰੋਹ ਦੀ ਲਹਿਰ ਹੈ| ਇਹ ਪਹਿਲਾ ਮਾਮਲਾ ਨਹੀਂ ਹੈ, ਜਦੋਂ ਅਮਰੀਕਾ ਵਿਚ ਸਿੱਖਾਂ ਨੂੰ ਕਿਰਪਾਨ (ਸਿਰੀ ਸਾਹਿਬ) ਅਤੇ ਉਨ੍ਹਾਂ ਦੀ ਪਛਾਣ ਕਰਕੇ ਨਿਸ਼ਾਨਾ ਬਣਾਇਆ ਗਿਆ ਹੋਵੇ| ਇਸ ਤੋਂ ਪਹਿਲਾਂ ਵੀ ਅਜਿਹੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ|

Leave a Reply

Your email address will not be published. Required fields are marked *