ਅਮਰੀਕਾ ਵਿੱਚ ਗੈਰ-ਕਾਨੂੰਨੀ ਤਰੀਕੇ ਨਾਲ ਰਹਿਣ ਦੇ ਦੋਸ਼ ਵਿੱਚ ਦੋ ਭਾਰਤੀ ਗ੍ਰਿਫਤਾਰ

ਵਾਸ਼ਿੰਗਟਨ , 25 ਜੁਲਾਈ (ਸ.ਬ.) ਅਮਰੀਕੀ ਸਰਹੱਦ ਦੇ ਗਸ਼ਤ ਅਧਿਕਾਰੀ ਨੇ 2 ਭਾਰਤੀਆਂ ਨੂੰ ਦੇਸ਼ ਵਿਚ ਗੈਰ-ਕਾਨੂੰਨੀ ਤਰੀਕੇ ਨਾਲ ਰਹਿਣ ਦੇ ਮਾਮਲੇ ਵਿਚ ਗ੍ਰਿਫਤਾਰ ਕੀਤਾ ਹੈ| ਜਾਣਕਾਰੀ ਮੁਤਾਬਕ ਦੋਹਾਂ ਨੂੰ ਇਸ ਹਫਤੇ ਦੇ ਅਖੀਰ ਵਿੱਚ ਗ੍ਰਿਫਤਾਰ ਕੀਤਾ ਗਿਆ ਅਤੇ ਹੁਣ ਉਨ੍ਹਾਂ ਨੂੰ ਭਾਰਤ ਵਾਪਸ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ| ਅਮਰੀਕੀ ਸਰਹੱਦ ਗਸ਼ਤ ਦਲ ਨੇ ਵਾਸ਼ਿੰਗਟਨ ਦੇ ਸਪੋਕੇਨ ਵਿੱਚ ਬੱਸ ਟਰਮੀਨਲ ਤੇ ਰੋਜ਼ਾਨਾ ਇਮੀਗ੍ਰੇਸ਼ਨ ਜਾਂਚ ਮੁਹਿੰਮ ਦੌਰਾਨ ਦੋਹਾਂ ਭਾਰਤੀਆਂ ਨੂੰ ਫੜਿਆ| ਅਧਿਕਾਰੀਆਂ ਨੇ ਦੋਹਾਂ ਭਾਰਤੀਆਂ ਦਾ ਨਾਂ ਉਜਾਗਰ ਨਹੀਂ ਕੀਤਾ ਹੈ|
ਇਕ ਬਿਆਨ ਵਿਚ ਕਿਹਾ ਗਿਆ ਕਿ ਉਨ੍ਹਾਂ ਨੇ ਇਕ ਵਿਅਕਤੀ ਨਾਲ ਗੱਲਬਾਤ ਕੀਤੀ, ਜਿਸ ਨੇ ਬੀ-2 ਸੈਰ-ਸਪਾਟਾ ਵੀਜ਼ਾ ਦਿਖਾਇਆ| ਵੀਜ਼ਾ ਕਰੀਬ ਇਕ ਸਾਲ ਪਹਿਲਾਂ ਜਾਰੀ ਕੀਤਾ ਗਿਆ ਸੀ ਅਤੇ ਉਸ ਦਾ ਸਮਾਂ ਖਤਮ ਹੋ ਚੁੱਕਾ ਸੀ| ਇਸ ਸਬੰਧ ਵਿਚ ਵਿਅਕਤੀ ਨੂੰ ਹਿਰਾਸਤ ਵਿਚ ਲਿਆ ਗਿਆ| ਬੀ-2 ਸੈਰ-ਸਪਾਟਾ ਵੀਜ਼ਾ ਅਮਰੀਕਾ ਵਿਚ ਛੁੱਟੀਆਂ ਬਿਤਾਉਣ ਜਾਂ ਇਲਾਜ ਲਈ ਜਾਰੀ ਕੀਤਾ ਜਾਂਦਾ ਹੈ| ਦੂਜੇ ਮਾਮਲੇ ਵਿਚ ਅਧਿਕਾਰੀਆਂ ਨੇ ਦੇਖਿਆ ਕਿ ਇਕ ਹੋਰ ਵਿਅਕਤੀ ਸਾਲ 2011 ਵਿਚ ਗੈਰ-ਕਾਨੂੰਨੀ ਤਰੀਕੇ ਨਾਲ ਮੈਕਸੀਕੋ ਦੇ ਰਸਤਿਓਂ ਅਮਰੀਕਾ ਆਇਆ ਸੀ| ਜਾਂਚ ਵਿੱਚ ਪਤਾ ਲੱਗਾ ਕਿ ਉਨ੍ਹਾਂ ਦੋਹਾਂ ਕੋਲ ਨਕਲੀ ਸਮਾਜਿਕ ਸੁਰੱਖਿਆ ਕਾਰਡ ਵੀ ਹੈ| ਦੋਹਾਂ ਨੂੰ ਵਾਪਸ ਭਾਰਤ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ| ਇਮੀਗ੍ਰੇਸ਼ਨ ਮਾਮਲੇ ਵਿਚ ਉਨ੍ਹਾਂ ਦੀ ਸੁਣਵਾਈ ਲਈ ਉਨ੍ਹਾਂ ਨੂੰ ‘ਨੌਰਥ ਵੈਸਟ ਡਿਟੈਨਸ਼ਨ ਸੈਂਟਰ’ (ਨਜ਼ਰਬੰਦੀ ਕੇਂਦਰ) ਭੇਜਿਆ ਗਿਆ ਹੈ|

Leave a Reply

Your email address will not be published. Required fields are marked *