ਅਮਰੀਕਾ ਵਿੱਚ ਗੋਲਾਬਾਰੀ ਦੌਰਾਨ 2 ਦੀ ਮੌਤ, ਕਈ ਜ਼ਖਮੀ

ਕੋਲੋਰਾਡੋ, 2 ਨਵੰਬਰ (ਸ.ਬ.) ਅਮਰੀਕਾ ਦੇ ਕੋਲੋਰਾਡੋ ਸ਼ਹਿਰ ਦੇ ਵਾਲਮਾਰਟ ਸਟੋਰ ਵਿੱਚ ਗੋਲੀਬਾਰੀ ਦੀ ਖਬਰ ਹੈ| ਪੁਲੀਸ ਨੇ ਸਟੋਰ ਨੂੰ ਖਾਲੀ ਕਰਵਾ ਲਿਆ ਹੈ, ਫਿਲਹਾਲ ਇਲਾਕੇ ਵਿੱਚ ਲੋਕਾਂ ਦੇ ਜਾਣ ਉਤੇ ਰੋਕ ਲਗਾ ਦਿੱਤੀ ਗਈ ਹੈ|
ਅਮਰੀਕੀ ਸਮੇਂ ਦੇ ਮੁਤਾਬਕ ਸ਼ਾਮ ਕਰੀਬ 6.30 ਵਜੇ ਹਮਲਾ ਹੋਇਆ| ਪੁਲੀਸ ਘਟਨਾ ਦੀ ਜਾਂਚ ਵਿੱਚ ਲੱਗੀ ਹੈ| ਪੁਲੀਸ ਮੁਤਾਬਕ ਕਈ ਲੋਕ ਇਸ ਨਾਲ ਜ਼ਖਮੀ ਹੋਏ ਹਨ ਅਤੇ 2 ਦੀ ਮੌਤ ਵੀ ਹੋ ਗਈ ਹੈ| 24 ਘੰਟਿਆਂ ਵਿੱਚ ਅਮਰੀਕਾ ਵਿੱਚ ਹਮਲੇ ਦੀ ਇਹ ਦੂਜੀ ਘਟਨਾ ਹੈ| ਬੀਤੇ ਦਿਨ ਮੈਨਹੈਟਨ ਸ਼ਹਿਰ ਵਿੱਚ ਇਕ ਸ਼ਖਸ ਨੇ ਰਾਹ ਚੱਲਦੇ ਲੋਕਾਂ ਵਿੱਚ ਟਰੱਕ ਚੜਾ ਦਿੱਤਾ, ਜਿਸ ਵਿੱਚ 8 ਵਿਅਕਤੀਆਂ ਦੀ ਮੌਤ ਹੋ ਗਈ ਅਤੇ 12 ਵਿਅਕਤੀ ਜ਼ਖਮੀ ਹੋ ਗਏ| ਹਮਲੇ ਤੋਂ ਪਹਿਲਾਂ ਅੱਤਵਾਦੀ ਨੇ ਅੱਲਾਹੁ ਅਕਬਰ ਦਾ ਨਾਰਾ ਲਗਾਇਆ| ਪੂਰੀ ਦੁਨੀਆ ਵਿੱਚ ਇਸ ਘਟਨਾ ਦੀ ਨਿੰਦਾ ਹੋ ਰਹੀ ਹੈ|

Leave a Reply

Your email address will not be published. Required fields are marked *