ਅਮਰੀਕਾ ਵਿੱਚ ਘੁੰਮਣ ਗਏ ਮੁਸਲਿਮ ਬ੍ਰਿਟਿਸ਼ ਜੋੜੇ ਨੂੰ ਵਾਪਸ ਮੋੜਿਆ

ਬ੍ਰਿਟੇਨ, 28 ਜੁਲਾਈ (ਸ.ਬ.) ਬ੍ਰਿਟੇਨ ਦੇ ਇਕ ਨਵ-ਵਿਆਹੁਤਾ ਪਤੀ-ਪਤਨੀ ਨੂੰ ਅਮਰੀਕਾ ਵਿਚ ਹਵਾਈ ਅੱਡੇ ਤੇ ਰੋਕ ਲਿਆ ਗਿਆ ਕਿਉਂਕਿ ਉਹ ਮੁਸਲਮਾਨ ਸਨ| 26 ਘੰਟੇ ਤੋਂ ਬਾਅਦ ਉਨ੍ਹਾਂ ਨੂੰ ਕੱਢ ਦਿੱਤਾ ਗਿਆ ਹੈ|
ਬ੍ਰਿਟਿਸ਼ ਮੀਡੀਆ ਰਿਪੋਰਟ ਦੇ ਅਨੁਸਾਰ 29 ਸਾਲ ਦੀ ਨਤਾਸ਼ਾ ਪੋਲਿਤਾਕਿਸ ਅਤੇ ਉਨ੍ਹਾਂ ਦੇ ਪਤੀ 32 ਸਾਲ ਅਲੀ ਗੁੱਲ ਨੇ ਲਾਸ ਏਂਜਿਲਿਸ, ਹਵਾਈ ਅਤੇ ਲਾਸ ਵੇਗਾਸ ਦੀ ਦੋ ਹਫਤਿਆ ਦੀ ਯਾਤਰਾ ਲਈ 7000 ਪਾਉਂਡ ਭੁਗਤਾਨ ਕੀਤੇ ਸਨ|
ਲਾਸ ਏਂਜਲਿਸ ਹਵਾਈ ਅੱਡੇ ਤੇ ਇਕ ਦਿਨ ਤੋਂ ਜ਼ਿਆਦਾ ਬਿਤਾਉਣ ਤੋਂ ਬਾਅਦ ਉਨ੍ਹਾਂ ਨੂੰ ਵਾਪਸ ਬ੍ਰਿਟੇਨ ਜਾਣਾ ਪਿਆ| ਪਤੀ-ਪਤਨੀ ਨੂੰ ਮੁਸਲਮਾਨ ਹੋਣ ਦੀ ਵਜ੍ਹਾ ਨਾਲ ਅਮਰੀਕਾ ਵਿਚ ਜਾਣ ਤੋਂ ਰੋਕ ਦਿੱਤਾ ਗਿਆ| ਨਾਲ ਹੀ ਉਨ੍ਹਾਂ ਦੇ ਸਾਰੇ ਸਾਮਾਨ ਨੂੰ ਵੀ ਜਬਤ ਕਰ ਲਿਆ ਗਿਆ| ਸਿਰਫ ਉਨ੍ਹਾਂ ਨੂੰ ਮੋਬਾਈਲ ਫੋਨ ਵਾਪਸ ਕਰ ਦਿੱਤਾ ਗਿਆ|
ਪਤੀ-ਪਤਨੀ ਵਿਆਹ ਤੋਂ ਬਾਅਦ ਘੁੰਮਣ ਲਈ ਅਮਰੀਕਾ ਗਏ ਸਨ| ਰਿਪੋਰਟ ਦੇ ਅਨੁਸਾਰ ਦੋਵਾਂ ਨੂੰ ਸ਼ੱਕ ਦੇ ਆਧਾਰ ਤੇ ਹਵਾਈ ਅੱਡੇ ਤੇ ਰੋਕਿਆ ਗਿਆ ਕਿਉਂਕਿ ਨਤਾਸ਼ਾ ਦੇ ਪਤੀ ਨਾਮ ਤੁਰਕਿਸ਼ ਮੂਲ ਦਾ ਸੀ ਪਰ, ਅਲੀ ਇੱਕ ਬ੍ਰਿਟਿਸ਼ ਨਾਗਰਿਕ ਹੈ ਅਤੇ ਉਨ੍ਹਾਂ ਕੋਲ ਬ੍ਰਿਟਿਸ਼ ਪਾਸਪੋਰਟ ਸੀ|
ਨਤਾਸ਼ਾ ਨੇ ਕਿਹਾ ਕਿ ਜਦੋਂ ਸਾਨੂੰ ਹਵਾਈ ਅੱਡੇ ਤੇ ਰੋਕ ਲਿਆ ਗਿਆ ਅਤੇ ਅਮਰੀਕਾ ਵਿਚ ਨਹੀਂ ਪਰਵੇਸ਼ ਦਿੱਤਾ ਗਿਆ| ਇਸ ਤੋਂ ਅਸੀ ਹੈਰਾਨ ਰਹੇ ਗਏ| ਅਸੀਂ ਇਕ ਨਵ-ਵਿਆਹੁਤਾ ਪਤੀ-ਪਤਨੀ ਹਾਂ ਅਤੇ ਵਿਆਹ ਤੋਂ ਬਾਅਦ ਘੁੰਮਣ ਲਈ ਅਮਰੀਕਾ ਗਏ ਸੀ|
ਸਾਨੂੰ ਉਮੀਦ ਨਹੀਂ ਸੀ ਕਿ ਸਾਨੂੰ ਵਾਪਸ ਭੇਜ ਦਿੱਤਾ ਗਿਆ| ਸਾਡੇ ਨਾਲ ਮੁਲਜਮਾਂ ਦੀ ਤਰ੍ਹਾਂ ਵਿਵਹਾਰ ਹੋਇਆ ਜਦੋਂ ਕਿ ਸਾਡੇ ਕੋਲ ਸਾਰੇ ਦਸਤਾਵੇਜ਼ ਸਨ ਅਤੇ ਅਸੀਂ ਉਨ੍ਹਾਂ ਦੇ ਸਾਰੇ ਸਵਾਲਾਂ ਦਾ ਜਵਾਬ ਦਿੱਤੇ|

Leave a Reply

Your email address will not be published. Required fields are marked *