ਅਮਰੀਕਾ ਵਿੱਚ ਛੋਟਾ ਜਹਾਜ਼ ਹਾਦਸਾਗ੍ਰਸਤ, ਇੱਕੋ ਪਰਿਵਾਰ ਦੇ 4 ਜੀਆਂ ਦੀ ਮੌਤ

ਮੁਨਰੋ, 11 ਜੂਨ (ਸ.ਬ.) ਅਮਰੀਕਾ ਦੇ ਦੱਖਣੀ ਵਿਸਕੋਨਸਿਨ ਵਿਚ ਇਕ ਛੋਟੇ ਜਹਾਜ਼ ਦੇ ਹਾਦਸਾਗ੍ਰਸਤ ਹੋਣ ਨਾਲ ਇਕ ਹੀ ਪਰਿਵਾਰ ਦੇ 4 ਵਿਅਕਤੀਆਂ ਦੀ ਮੌਤ ਹੋ ਗਈ ਹੈ| ‘ਗ੍ਰੀਨ ਕਾਊਂਟੀ ਸ਼ੈਰਿਫ ਦਫਤਰ’ ਨੇ ਦੱਸਿਆ ਕਿ ਘਟਨਾ ਅੱਜ ‘ਮੁਨਰੋ ਮਿਊਂਸੀਪਲ ਹਵਾਈਅੱਡੇ’ ਤੋਂ ਕਰੀਬ ਇਕ ਮੀਲ ਦੂਰ ਵਾਪਰੀ|
ਸ਼ੈਰਿਫ ਮਾਰਕ ਰੁਹਲਾਫ ਨੇ ਕਿਹਾ ਕਿ ਇੰਜਣ ਵਾਲਾ ‘ਸੇਸਨਾ 1882ਟੀ’ ਹੇਠਾਂ ਡਿੱਗਿਆ ਅਤੇ ਕੁੱਝ ਦਰਖਤਾਂ ਵਿਚ ਅਟਕ ਗਿਆ| ਇਕ ਟੀਵੀ ਚੈਨਲ ਦੀ ਖਬਰ ਮੁਤਾਬਕ ਰੁਹਲਾਫ ਨੇ ਦੱਸਿਆ ਕਿ ਮਹਿਲਾ ਪਾਇਲਟ, ਉਸ ਦੀ ਇਕ ਧੀ ਅਤੇ 2 ਦੋਹਤਿਆਂ ਦੀ ਮੌਕੇ ਤੇ ਹੀ ਮੌਤ ਹੋ ਗਈ| ‘ਕੇਨੋਸ਼ਾ ਰਿਜਨਲ ਹਵਾਈ ਅੱਡੇ’ ਤੋਂ ਅੱਜ ਸਵੇਰੇ ਉਡਾਣ ਭਰ ਕੇ ਇਹ ਜਹਾਜ਼ ਮੁਨਰੋ ਵੱਲ ਜਾ ਰਿਹਾ ਸੀ| ਸੰਘੀ ਅਧਿਕਾਰੀ ਘਟਨਾ ਦੀ ਜਾਂਚ ਕਰ ਰਹੇ ਹਨ|

Leave a Reply

Your email address will not be published. Required fields are marked *