ਅਮਰੀਕਾ ਵਿੱਚ ਛੋਟਾ ਜਹਾਜ਼ ਹੋਇਆ ਹਾਦਸੇ ਦਾ ਸ਼ਿਕਾਰ, 3 ਵਿਅਕਤੀਆਂ ਦੀ ਮੌਤ

ਵਾਸ਼ਿੰਗਟਨ, 18 ਦਸੰਬਰ (ਸ.ਬ.) ਅਮਰੀਕਾ ਦੇ ਇੰਡੀਆਨਾ ਵਿਚ ਇਕ ਛੋਟੇ ਜਹਾਜ਼ ਦੇ ਹਾਦਸਾਗ੍ਰਸਤ ਹੋਣ ਨਾਲ 3 ਵਿਅਕਤੀਆਂ ਦੀ ਮੌਤ ਹੋ ਗਈ| ਇੰਡੀਆਨਾ ਸਟੇਟ ਪੁਲੀਸ ਨੇ ਇਕ ਬਿਆਨ ਵਿਚ ਕਿਹਾ ਕਿ ਇਕ ਇੰਜਣ ਵਾਲਾ ਸੇਸਨਾ ਜਹਾਜ਼ ਮੱਧ ਪੱਛਮੀ ਸੂਬੇ ਦੇ ਸੰਘਣੇ ਜੰਗਲ ਵਾਲੇ ਖੇਤਰ ਵਿਚ ਇਕ ਘਰ ਦੇ ਪਿੱਛੇ ਡਿੱਗ ਗਿਆ ਅਤੇ ਉਸ ਵਿਚ ਅੱਗ ਲੱਗ ਗਈ| ਇਹ ਘਟਨਾ ਬੀਤੇ ਦਿਨੀਂ ਸਥਾਨਕ ਸਮੇਂ ਅਨੁਸਾਰ ਰਾਤ ਕਰੀਬ 9 ਵੱਜ ਕੇ 10 ਮਿੰਟ ਤੇ ਹੋਈ| ਪੁਲੀਸ ਨੇ ਕਿਹਾ ਕਿ ਹਾਦਸੇ ਵਿਚ ਘਟਨਾ ਵਿਚ ਜਹਾਜ਼ ਵਿਚ ਸਵਾਰ ਤਿੰਨਾਂ ਵਿਅਕਤੀਆਂ ਦੀ ਮੌਤ ਹੋ ਗਈ| ਉਸ ਵਿਚ ਸਵਾਰ ਇਕ ਕੁੱਤਾ ਵੀ ਮਾਰਿਆ ਗਿਆ| ਉਥੇ ਹੀ ਦੂਜਾ ਕੁੱਤਾ ਬੱਚ ਗਿਆ| ਉਨ੍ਹਾਂ ਦੱਸਿਆ ਕਿ ਕੁੱਤੇ ਨੂੰ ਸਥਾਨਕ ਪਸ਼ੂਆਂ ਦੇ ਡਾਕਟਰ ਕੋਲ ਲਿਜਾਇਆ ਗਿਆ ਹੈ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ| ਪੁਲੀਸ ਨੇ ਪੀੜਤਾਂ ਦੀ ਪਛਾਣ ਉਜਾਗਰ ਨਹੀਂ ਕੀਤੀ ਹੈ|

Leave a Reply

Your email address will not be published. Required fields are marked *