ਅਮਰੀਕਾ ਵਿੱਚ ਜਹਾਜ ਹਾਈਵੇਅ ਤੇ ਡਿੱਗਿਆ

ਫਲੋਰੀਡਾ, 21 ਨਵੰਬਰ (ਸ.ਬ.) ਅਮਰੀਕਾ ਦੇ ਫਲੋਰੀਡਾ ਵਿਚ ਇਕ ਵੱਖਰਾ ਹੀ ਨਜ਼ਾਰਾ ਦੇਖਣ ਨੂੰ ਮਿਲਿਆ| ਹਾਈਵੇਅ ਤੇ ਇਕ ਜਹਾਜ਼ ਕਾਫੀ ਹੇਠਾਂ ਉੱਡ ਰਿਹਾ ਸੀ ਅਤੇ ਕੁੱਝ ਹੀ ਦੇਰ ਵਿਚ ਇਹ ਜਹਾਜ਼ ਕ੍ਰੈਸ਼ ਹੋ ਗਿਆ| ਉਸ ਸਮੇਂ 2 ਪੁਲੀਸ ਕਰਮਚਾਰੀ ਵੀ ਡਿਊਟੀ ਤੇ ਸਨ, ਜਿਨ੍ਹਾਂ ਨੇ ਇਸ ਪੂਰੀ ਘਟਨਾ ਨੂੰ ਆਪਣੇ ਡੈਸ਼ਕੈਮ ਵਿਚ ਕੈਦ ਕਰ ਲਿਆ| ਹਾਦਸੇ ਦੇ ਸਮੇਂ ਜਹਾਜ਼ ਵਿਚ ਪਾਇਲਟ ਮਾਰਕ Jਲੇਨ ਬੇਟੇਡਿਕਟ ਅਤੇ ਇਕ ਯਾਤਰੀ ਗ੍ਰੇਗਰੀ ਗੁਣੀ ਸਵਾਰ ਸੀ| ਜ਼ਿਕਰਯੋਗ ਹੈ ਕਿ ਸਿੰਗਲ ਇੰਜਣ ਜਹਾਜ਼ ਨੇ ਕਲੀਅਰਵਾਟਰ ਏਅਰਪਾਰਕ ਤੋਂ ਉਡਾਣ ਭਰੀ ਅਤੇ ਫਿਰ ਜ਼ੈਫਿਰਹੀਲਸ ਹਵਾਈ ਅੱਡੇ ਤੇ ਰੁਕੀ| ਇਥੋਂ ਜਹਾਜ਼ ਵਿਚ ਫਿਊਲ ਪੁਆਉਣ ਤੋਂ ਬਾਅਦ ਇਸ ਨੇ ਫਿਰ ਤੋਂ ਕਲੀਅਰਵਾਟਰ ਏਅਰਪਾਰਕ ਜਾਣਾ ਸੀ ਪਰ ਇੰਜਣ ਵਿਚ ਖਰਾਬੀ ਹੋਣ ਤੋਂ ਬਾਅਦ ਜਹਾਜ਼ ਕਲੀਅਰ ਵਾਟਰ ਏਅਰਪਾਰਕ ਪਹੁੰਚਣ ਤੋਂ 2 ਕਿਲੋਮੀਟਰ ਪਹਿਲਾਂ ਹੀ ਕ੍ਰੈਸ਼ ਹੋ ਗਿਆ|
ਦਰਅਸਲ ਇਹ ਜਹਾਜ਼ ਬੇਕਾਬੂ ਹੋ ਕੇ ਸੜਕ ਕਿਨਾਰੇ ਲੱਗੇ ਦਰਖੱਤ ਨਾਲ ਟਕਰਾਉਣ ਦੀ ਵਜ੍ਹਾ ਨਾਲ ਕ੍ਰੈਸ਼ ਹੋਇਆ| ਦੱਸਿਆ ਜਾ ਰਿਹਾ ਹੈ ਕਿ ਲੈਂਡਿੰਗ ਦੇ ਸਮੇਂ ਜਹਾਜ਼ ਦਾ ਖੱਬਾ ਪਰ ਇਕ ਦਰਖੱਤ ਨਾਲ ਟਕਰਾ ਗਿਆ ਅਤੇ ਉਹ ਕ੍ਰੈਸ਼ ਹੋ ਗਿਆ, ਜਿਸ ਨੂੰ ਪੁਲੀਸ ਕਰਮਚਾਰੀਆਂ ਨੇ ਆਪਣੇ ਕੈਮਰੇ ਵਿਚ ਕੈਦ ਕਰ ਲਿਆ| ਬਾਅਦ ਵਿਚ ਪੁਲੀਸ ਨੇ ਇਸ ਘਟਨਾ ਦੇ ਵੀਡੀਓ ਨੂੰ ਆਪਣੇ ਆਫੀਸ਼ਅਲ ਫੇਸਬੁੱਕ ਪੇਜ਼ ਤੇ ਅਪਲੋਡ ਕੀਤਾ|
ਫੇਸਬੁੱਕ ਪੋਸਟ ਮੁਤਾਬਕ ਦੋਵੇਂ ਪੁਲੀਸ ਕਰਮਚਾਰੀ ਹਾਦਸੇ ਵਾਲੀ ਥਾਂ ਤੇ ਪਾਇਲਟ ਅਤੇ ਜਹਾਜ਼ ਵਿਚ ਸਵਾਰ ਯਾਤਰੀ ਦੀ ਸਹਾਇਤਾ ਲਈ ਗਏ| ਹਾਲਾਂਕਿ ਪੁਲੀਸ ਕਰਮਚਾਰੀਆਂ ਦਾ ਕਹਿਣਾ ਹੈ ਕਿ ਇਸ ਹਾਦਸੇ ਵਿਚ ਕਿਸੇ ਨੂੰ ਕੋਈ ਸੱਟ ਨਹੀਂ ਲੱਗੀ ਹੈ| ਫਿਲਹਾਲ ਫੇਡਰਲ ਏਵੀਏਸ਼ਨ ਐਡਮਿਨੀਸਟ੍ਰੇਸ਼ਨ ਅਤੇ ਨੈਸ਼ਨਲ ਟਰਾਂਸਪੋਰਟੇਸ਼ਨ ਇਸ ਗੱਲ ਦੀ ਜਾਂਚ ਕਰ ਰਹੇ ਹਨ ਕਿ ਆਖੀਰ ਜਹਾਜ਼ ਵਿਚ ਉਡਾਣ ਭਰਨ ਸਮੇਂ ਕਿਸ ਵਜ੍ਹਾ ਨਾਲ ਖਰਾਬੀ ਆਈ|

Leave a Reply

Your email address will not be published. Required fields are marked *