ਅਮਰੀਕਾ ਵਿੱਚ ਜਹਾਜ਼ ਹਾਦਸਾਗ੍ਰਸਤ, 2 ਦੀ ਮੌਤ

ਵਾਸ਼ਿੰਗਟਨ, 22 ਜਨਵਰੀ (ਸ.ਬ.) ਅਮਰੀਕਾ ਦੇ ਓਹੀਓ ਸੂਬੇ ਵਿਚ ਇਕ ਜਹਾਜ਼ ਉਡਾਣ ਭਰਨ ਦੇ ਬਾਅਦ ਅਚਾਨਕ ਹਾਦਸਾਗ੍ਰਸਤ ਹੋ ਗਿਆ| ਇਸ ਹਾਦਸੇ ਵਿਚ ਜਹਾਜ਼ ਵਿਚ ਸਵਾਰ ਦੋਵੇਂ ਪਾਇਲਟਾਂ ਦੀ ਮੌਤ ਹੋ ਗਈ| ਸੂਤਰਾਂ ਨੇ ਦੱਸਿਆ ਕਿ 55 ਸਾਲਾ ਪਾਇਲਟ ਬ੍ਰਾਇਨ ਸਟੋਲਜ਼ਫਸ ਅਤੇ 56 ਸਾਲਾ ਸਹਿ ਪਾਇਲਟ ਕਰਟਿਸ ਵਿਲਕਰਸਨ ਦੀ ਮੌਕੇ ਤੇ ਹੀ ਮੌਤ ਹੋ ਗਈ| ਅੱਜ ਸਥਾਨਕ ਮੀਡੀਆ ਰਿਪੋਰਟਾਂ ਵਿਚ ਇਹ ਜਾਣਕਾਰੀ ਦਿੱਤੀ ਗਈ| ਸ਼ੁਰੂਆਤੀ ਜਾਣਕਾਰੀ ਮੁਤਾਬਕ ਓਹੀਓ ਸੂਬੇ ਦੀ ਵੇਨੇ ਕਾਊਂਟੀ ਵਿਚ ਹੋਏ ਜਹਾਜ਼ ਹਾਦਸੇ ਦਾ ਕਾਰਨ ਇੰਜਣ ਵਿਚ ਖਰਾਬੀ ਹੋ ਸਕਦੀ ਹੈ| ਜਹਾਜ਼ ਕਲੀਵਲੈਂਡ ਦੇ ਦੱਖਣ ਵਿਚ ਲੱਗਭਗ 50 ਮੀਲ (80 ਕਿਲੋਮੀਟਰ) ਦੀ ਦੂਰੀ ਤੇ ਵੇਨੇ ਕਾਊਂਟੀ ਵਿਚ ਸਟੋਲਜ਼ਫਸ ਏਅਰਫੀਲਡ ਤੋਂ ਉਡਾਣ ਭਰਨ ਮਗਰੋਂ ਹਾਦਸਾਗ੍ਰਸਤ ਹੋ ਗਿਆ| ਜਹਾਜ਼ ਰੁੱਖਾਂ ਨਾਲ ਟਕਰਾਉਣ ਮਗਰੋਂ ਬਿਜਲੀ ਦੀਆਂ ਤਾਰਾਂ ਦੇ ਸੰਪਰਕ ਵਿਚ ਆਇਆ| ਫਿਰ ਜਹਾਜ਼ ਦਾ ਅਗਲਾ ਹਿੱਸਾ ਨਸ਼ਟ ਹੋ ਗਿਆ| ਫਿਲਹਾਲ ਹਾਦਸੇ ਦੀ ਜਾਂਚ ਜਾਰੀ ਹੈ|

Leave a Reply

Your email address will not be published. Required fields are marked *