ਅਮਰੀਕਾ ਵਿੱਚ ਜਹਾਜ਼ ਹੋਇਆ ਹਾਦਸਾਗ੍ਰਸਤ, ਦੋ ਦੀ ਮੌਤ

ਵਾਸ਼ਿੰਗਟਨ, 15 ਮਾਰਚ (ਸ.ਬ.) ਅਮਰੀਕਾ ਵਿੱਚ ਫਲੋਰੀਡਾ ਦੇ ਕੀਅ ਵੈਸਟ ਸਮੁੰਦਰੀ ਕਿਨਾਰੇ ਸਮੁੰਦਰੀ ਫੌਜ ਦਾ ਇਕ ਲੜਾਕੂ ਜਹਾਜ਼ ਐਫ/ਏ-18 ਐਫ ਸੁਪਰ ਹਾਰਨੇਟ ਦੁਰਘਟਨਾ ਦਾ ਸ਼ਿਕਾਰ ਹੋ ਗਿਆ, ਇਸ ਕਾਰਨ ਇਕ ਪਾਇਲਟ ਅਤੇ ਇਕ ਹਥਿਆਰ ਪ੍ਰਬੰਧਨ ਦੇ ਅਧਿਕਾਰੀ ਦੀ ਮੌਤ ਹੋ ਗਈ| ਸਮੁੰਦਰੀ ਫੌਜ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਬੀਤੇ ਦਿਨੀਂ ਜਹਾਜ਼ ਦੁਰਘਟਨਾ ਦਾ ਸ਼ਿਕਾਰ ਹੋ ਗਿਆ| ਦੁਰਘਟਨਾ ਦੇ ਬਾਅਦ ਪਾਇਲਟ ਅਤੇ ਅਧਿਕਾਰੀ ਨੂੰ ਸਮੁੰਦਰ ਵਿੱਚੋਂ ਕੱਢਿਆ ਗਿਆ| ਉਨ੍ਹਾਂ ਨੇ ਕਿਹਾ ਕਿ ਕੀਅ ਵੈਸਟ ਸਮੁੰਦਰੀ ਫੌਜੀ ਸਟੇਸ਼ਨ ਪੁੱਜਣ ਤੋਂ ਪਹਿਲਾਂ ਹੀ ਜਹਾਜ਼ ਦੁਰਘਟਨਾ ਦਾ ਸ਼ਿਕਾਰ ਹੋ ਗਿਆ| ਉਨ੍ਹਾਂ ਨੇ ਕਿਹਾ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ|
ਲੋਕਾਂ ਨੇ ਦੱਸਿਆ ਕਿ ਸਮੁੰਦਰੀ ਫੌਜ ਦੇ ਜਹਾਜ਼ ਵਿੱਚ ਛੋਟਾ ਧਮਾਕਾ ਹੋਣ ਮਗਰੋਂ ਅੱਗ ਲੱਗ ਗਈ| ਪਾਇਲਟ ਅਤੇ ਅਧਿਕਾਰੀ ਨੂੰ ਲੋਅਰ ਕੀਅ ਮੈਡੀਕਲ ਸੈਂਟਰ ਲੈ ਜਾਇਆ ਗਿਆ ਪਰ ਉਥੇ ਉਨ੍ਹਾਂ ਦੀ ਮੌਤ ਹੋ ਗਈ| ਸਥਾਨਕ ਸਮੇਂ ਮੁਤਾਬਕ ਘਟਨਾ ਬੀਤੀ ਸ਼ਾਮ 4.30 ਵਜੇ ਵਾਪਰੀ| ਲੋਕਾਂ ਨੇ ਕਿਹਾ ਕਿ ਇਸ ਦਾ ਦ੍ਰਿਸ਼ ਕਿਸੇ ਫਿਲਮ ਵਰਗਾ ਲੱਗ ਰਿਹਾ ਸੀ| ਇਸ ਤੋਂ ਪਹਿਲਾਂ ਕਿ ਕੋਈ ਸਮਝ ਸਕਦਾ ਹਵਾ ਵਿੱਚ ਹਿੱਲਦਾ ਹੋਇਆ ਜਹਾਜ਼ ਸਮੁੰਦਰ ਵਿੱਚ ਡਿੱਗ ਗਿਆ|

Leave a Reply

Your email address will not be published. Required fields are marked *