ਅਮਰੀਕਾ ਵਿੱਚ ਝਗੜੇ ਦੌਰਾਨ ਗੁਆਂਢੀਆਂ ਨੇ ਚਲਾਈ ਗੋਲੀ, ਬਜ਼ੁਰਗ ਦੀ ਮੌਤ

ਵਾਸ਼ਿੰਗਟਨ , 10 ਜੁਲਾਈ (ਸ.ਬ.) ਅਮਰੀਕਾ ਦੇ ਲੇਕ ਬ੍ਰਿਜਪੋਰਟ ਵਿਚ ਪਟਾਕਿਆਂ ਨੂੰ ਲੈ ਕੇ ਦੋ ਗੁਆਂਢੀਆਂ ਵਿਚਕਾਰ ਹੋਏ ਝਗੜੇ ਵਿਚ ਗੋਲੀਆਂ ਚੱਲੀਆਂ| ਇਸ ਗੋਲੀਬਾਰੀ ਵਿਚ 80 ਸਾਲਾ ਬਜ਼ੁਰਗ ਵਿਅਕਤੀ ਦੀ ਮੌਤ ਹੋ ਗਈ| ਉਤਰੀ ਟੈਕਸਾਸ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ| ਉਨ੍ਹਾਂ ਨੇ ਦੱਸਿਆ ਕਿ ਘਟਨਾ ਬੀਤੇ ਦਿਨੀ ਹੋਈ| ਵਾਈਜ਼ ਕਾਊਂਟੀ ਦੇ ਸ਼ੇਰਿਫ ਲੇਨ ਅਕਿਨ ਨੇ ਇਕ ਸਮਾਚਾਰ ਏਜੰਸੀ ਨੂੰ ਦੱਸਿਆ ਕਿ ਲੇਕ ਬ੍ਰਿਜਪੋਰਟ ਵਿਚ ਐਡਵਰਡ ਕਾਰਡੇਰੋ ਦੇ ਗੁਆਂਢੀ ਆਤਿਸ਼ਬਾਜ਼ੀ ਕਰ ਰਹੇ ਸਨ| ਕਾਰਡੇਰੋ ਨੇ ਇਸ ਬਾਰੇ ਵਿਚ ਉਨ੍ਹਾਂ ਨੂੰ ਸ਼ਿਕਾਇਤ ਕੀਤੀ ਅਤੇ ਇਸ ਮਗਰੋਂ ਹੋਏ ਝਗੜੇ ਵਿਚ ਦੋਹਾਂ ਧਿਰਾਂ ਵੱਲੋਂ ਗੋਲੀ ਚੱਲੀ|
ਇਸ ਗੋਲੀਬਾਰੀ ਵਿਚ ਕਾਰਡੇਰੋ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ| ਸ਼ੇਰਿਫ ਨੇ ਕਿਹਾ ਕਿ ਗੋਲੀ ਪਹਿਲਾਂ ਕਾਰਡੇਰੋ ਨੇ ਆਪਣੇ ਗੁਆਂਢੀਆਂ ਤੇ ਚਲਾਈ ਸੀ| ਉਹ ਪਹਿਲਾਂ ਹੀ ਬੰਦੂਕ ਲੈ ਕੇ ਗਿਆ ਸੀ| ਅਕਿਨ ਨੇ ਦੱਸਿਆ ਕਿ ਜਿਸ ਦੇ ਜਵਾਬ ਵਿਚ 33 ਸਾਲਾ ਵਿਅਕਤੀ ਵੀ ਆਪਣੀ ਗੱਡੀ ਵਿਚੋਂ ਬੰਦੂਕ ਲੈ ਆਇਆ ਅਤੇ ਕਾਰਡੇਰੋ ਤੇ ਗੋਲੀ ਚਲਾ ਦਿੱਤੀ| ਸ਼ੇਰਿਫ ਦਫਤਰ ਨੇ ਵਿਅਕਤੀ ਦਾ ਨਾਮ ਨਹੀਂ ਦੱਸਿਆ| ਮੈਡੀਕਲ ਜਾਂਚ ਅਧਿਕਾਰੀ ਨੇ ਦੱਸਿਆ ਕਿ ਗੋਲੀ ਲੱਗਣ ਨਾਲ ਜ਼ਖਮੀ ਕਾਰਡੇਰੋ ਨੇ ਦਮ ਤੋੜ ਦਿੱਤਾ| ਉਨ੍ਹਾਂ ਨੇ ਦੱਸਿਆ ਕਿ ਅਧਿਕਾਰੀ ਮਾਮਲੇ ਦੇ ਦੋਸ਼ੀ ਵਿਰੁੱਧ ਸੰਭਾਵੀ ਦੋਸ਼ਾਂ ਨੂੰ ਲੈ ਕੇ ਚਰਚਾ ਕਰਨਗੇ|

Leave a Reply

Your email address will not be published. Required fields are marked *