ਅਮਰੀਕਾ ਵਿੱਚ ਤੂਫਾਨ ਦਾ ਕਹਿਰ, ਹੁਣ ਤਕ 5 ਵਿਅਕਤੀਆਂ ਦੀ ਮੌਤ

ਨਿਊਯਾਰਕ, 3 ਮਾਰਚ (ਸ਼ਬ ਪਿਛਲੇ ਸਾਲ ਕਈ ਤੂਫਾਨ ਝੱਲ ਚੁੱਕੇ ਅਮਰੀਕਾ ਵਿੱਚ ਇਕ ਵਾਰ ਫਿਰ ਤੂਫਾਨ ਨੇ ਦਸਤਕ ਦਿੱਤੀ ਹੈ। ਅਮਰੀਕਾ ਦੇ ਸ਼ਹਿਰ ਨਿਊਯਾਰਕ ਵਿੱਚ ਭਾਰੀ ਤੂਫਾਨ ਅਤੇ ਮੀਂਹ ਕਾਰਨ ਜਨ ਜੀਵਨ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਇਆ। ਇਸ ਕਾਰਨ ਹੁਣ ਤਕ 5 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ਵਿੱਚੋਂ ਦੋ ਬੱਚੇ ਸਨ। ਇੱਥੇ ਤੇਜ਼ ਹਵਾਵਾਂ ਵਗਣ ਕਾਰਨ ਦਰਖਤ ਡਿੱਗ ਗਏ ਹਨ ਅਤੇ ਕਈ ਇਲਾਕਿਆਂ ਵਿਚ ਬਿਜਲੀ ਠੱਪ ਹੋ ਚੁੱਕੀ ਹੈ। ਜਾਣਕਾਰੀ ਮੁਤਾਬਕ ਸ਼ੁੱਕਰਵਾਰ ਦੁਪਹਿਰ ਸਮੇਂ ਪੁਤਨਾਮ ਕਾਊਂਟੀ ਦੇ ਇਕ ਘਰ ਤੇ ਦਰਖਤ ਡਿੱਗ ਗਿਆ ਅਤੇ 11 ਸਾਲਾ ਬੱਚੇ ਦੀ ਮੌਤ ਹੋ ਗਈ। ਐਮਰਜੈਂਸੀ ਕਰੂ ਨੇ ਬੱਚੇ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਬਚਾਇਆ ਨਾ ਜਾ ਸਕਿਆ।
ਸਥਾਨਕ ਸਮੇਂ ਮੁਤਾਬਕ ਸ਼ੁੱਕਰਵਾਰ ਨੂੰ ਮੌਸਮ ਵਿਭਾਗ ਵਲੋਂ ਯਾਤਰਾ ਸੰਬੰਧੀ ਚਿਤਾਵਨੀ ਜਾਰੀ ਕੀਤੀ ਗਈ। ਤੇਜ਼ ਹਵਾਵਾਂ ਕਾਰਨ ਗੋਰਮੈਂਟ ਮਾਰੀਓ ਐਮ. ਕਿਊਮਿਊ ਬ੍ਰਿਜ ਵੱਲ ਮੋਟਰਸਾਈਕਲ ਸਵਾਰਾਂ ਅਤੇ ਹੋਰ ਵਾਹਨਾਂ ਨੂੰ ਜਾਣ ਤੇ ਰੋਕ ਲਗਾ ਦਿੱਤੀ ਗਈ ਹੈ। ਆਵਾਜਾਈ ਵਿਭਾਗ ਵਲੋਂ ਕਿਹਾ ਗਿਆ ਹੈ ਕਿ ਜਦ ਤਕ ਮੌਸਮ ਠੀਕ ਨਹੀਂ ਹੁੰਦਾ ਤਦ ਤਕ ਵਾਹਨ ਇਸ ਪਾਸਿਓਂ ਨਹੀਂ ਲੰਘ ਸਕਦੇ। ਐਮਰਜੈਂਸੀ ਕਰੂ ਨੂੰ ਨਿਊਯਾਰਕ ਸਮੇਤ ਕਈ ਇਲਾਕਿਆਂ ਵਿੱਚ ਤਾਇਨਾਤ ਕੀਤਾ ਗਿਆ ਹੈ। ਪੂਰਬੀ ਤਟ ਤਕ ਪੁੱਜੇ ਤੂਫਾਨ ਕਾਰਨ ਹੁਣ ਤਕ 17 ਲੱਖ ਘਰਾਂ ਅਤੇ ਦਫਤਰਾਂ ਦੀ ਬਿਜਲੀ ਸੇਵਾ ਠੱਪ ਹੋ ਚੁੱਕੀ ਹੈ। ਤੂਫਾਨੀ ਹਵਾਵਾਂ 96 ਕਿਲੋ ਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਅਮਰੀਕੀ ਰਾਜਧਾਨੀ ਵਾਸ਼ਿੰਗਟਨ ਪੁੱਜੀਆਂ ਹਨ, ਜਿਸ ਕਾਰਨ ਸਾਰੇ ਸਰਕਾਰੀ ਦਫਤਰ ਬੰਦ ਹਨ। ਤੂਫਾਨ ਕਾਰਨ ਵਰਜੀਨੀਆ ਦੇ ਗਵਰਨਰ ਨੇ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ।

Leave a Reply

Your email address will not be published. Required fields are marked *