ਅਮਰੀਕਾ ਵਿੱਚ ‘ਦਿ ਕੈਪੀਟਲ’ ਅਖਬਾਰ ਦੀ ਇਮਾਰਤ ਵਿੱਚ ਗੋਲੀਬਾਰੀ, 5 ਵਿਅਕਤੀਆਂ ਦੀ ਮੌਤ

ਵਾਸ਼ਿੰਗਟਨ, 29 ਜੂਨ (ਸ.ਬ.) ਅਮਰੀਕਾ ਦੇ ਮੈਰੀਲੈਂਡ ਸੂਬੇ ਵਿੱਚ ਐਨਾਪੋਲਿਸ ਸ਼ਹਿਰ ਵਿੱਚ ਬੀਤੀਂ ਦੁਪਹਿਰ ਨੂੰ ‘ਦਿ ਕੈਪੀਟਲ ਗਾਜੈਟ’ ਅਖਬਾਰ ਦੀ ਬਿਲਡਿੰਗ ਵਿੱਚ ਇਕ ਨੌਜਵਾਨ (ਚਿੱਟੇ ਰੰਗ ਦਾ ਨੌਜਵਾਨ) ਬੰਦੂਕਧਾਰੀ ਵੱਲੋਂ ਗੋਲੀਬਾਰੀ ਕੀਤੀ ਗਈ| ਇਸ ਗੋਲੀਬਾਰੀ ਵਿੱਚ 5 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਕਈਆਂ ਦੇ ਜ਼ਖਮੀ ਹੋਣ ਦੀ ਖਬਰ ਹੈ|
ਪੁਲੀਸ ਦਾ ਕਹਿਣਾ ਹੈ ਕਿ ਗੋਲੀਆਂ ਚਲਾਉਣ ਵਾਲੇ ਉਸ ਨੌਜਵਾਨ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ| ਇਕ ਅੰਗ੍ਰੇਜ਼ੀ ਅਖਬਾਰ ਮੁਤਾਬਕ ਦਿ ਕੈਪੀਟਲ ਅਖਬਾਰ ਦੀ ਬਿਲਡਿੰਗ ਵਿੱਚ ਹਮਲੇ ਸਮੇਂ ਕਰੀਬ 170 ਵਿਅਕਤੀ ਮੌਜੂਦ ਸਨ| ਪੁਲੀਸ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਨੌਜਵਾਨ ਨੇ ਕੱਚ ਦੇ ਦਰਵਾਜ਼ੇ ਨੂੰ ਨਿਸ਼ਾਨਾ ਬਣਾਇਆ ਜਿਸ ਦੇ ਪਿੱਛੇ ਕਈ ਕਰਮਚਾਰੀ ਮੌਜੂਦ ਸਨ| ਪੁਲੀਸ ਦਾ ਕਹਿਣਾ ਹੈ ਕਿ ਫੜੇ ਗਏ ਨੌਜਵਾਨ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ ਅਤੇ ਉਸ ਕੋਲੋਂ ਇਕ ਲੰਬੀ ਗਨ ਬਰਾਮਦ ਕੀਤੀ ਹੈ| ਪਰ ਪੁਲੀਸ ਵੱਲੋਂ ਅਜੇ ਤੱਕ ਉਸ ਵਿਅਕਤੀ ਦੀ ਪਹਿਚਾਣ ਜਨਤਕ ਨਹੀਂ ਕੀਤੀ ਗਈ| ਵ੍ਹਾਈਟ ਹਾਊਸ ਦੇ ਬੁਲਾਰੇ ਲਿੰਡਸੇ ਵਾਲਟਰਸ ਨੇ ਗੋਲੀਬਾਰੀ ਦੀ ਘਟਨਾ ਦੀ ਨਿੰਦਾ ਕੀਤੀ| ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟਵੀਟ ਕਰਕੇ ਇਸ ਗੋਲੀਬਾਰੀ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਅਸੀਂ ਇਸ ਗੋਲੀਬਾਰੀ ਵਿੱਚ ਪੀੜਤ ਪਰਿਵਾਰਾਂ ਨਾਲ ਖੜੇ ਹਾਂ|

Leave a Reply

Your email address will not be published. Required fields are marked *