ਅਮਰੀਕਾ ਵਿੱਚ ਦੋ ਧਿਰਾਂ ਵਿਚਾਲੇ ਹੋਈ ਲੜਾਈ, ਆਸਟ੍ਰੇਲੀਆਈ ਵਿਅਕਤੀ ਦੀ ਮੌਤ

ਸੈਨ ਫਰਾਂਸਿਸਕੋ/ਆਸਟਰੇਲੀਆ, 3 ਜੂਨ (ਸ.ਬ.) ਅਮਰੀਕਾ ਦੇ ਸੈਨ ਫਰਾਂਸਿਸਕੋ ਵਿੱਚ ਇਕ ਆਸਟ੍ਰੇਲੀਆਈ ਵਿਅਕਤੀ ਦੀ ਮੌਤ ਹੋ ਗਈ| ਦਰਅਸਲ ਸੈਨ ਫਰਾਂਸਿਸਕੋ ਦੇ ‘ਦਿ ਵਿਨਸੀ ਵਿਲਾ’ ਹੋਟਲ ਵਿੱਚ 33 ਸਾਲਾ ਆਸਟ੍ਰੇਲੀਆਈ ਵਿਅਕਤੀ ਮੈਥਿਊ ਬੇਟ ਦੀ ਕਿਸੇ ਗੱਲ ਨੂੰ ਲੈ ਕੇ ਦੋ ਵਿਅਕਤੀਆਂ ਨਾਲ ਬਹਿਸ ਹੋ ਗਈ, ਇਸ ਬਹਿਸ ਨੇ ਹਿੰਸਕ ਰੂਪ ਧਾਰਨ ਕਰ ਲਿਆ| ਸੈਨ ਫਰਾਂਸਿਸਕੋ ਪੁਲੀਸ ਨੇ ਦੱਸਿਆ ਇਸ ਲੜਾਈ ਕਾਰਨ ਮੈਥਿਊ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ| ਮੈਥਿਊ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ|
ਚੀਫ ਮੈਡੀਕਲ ਜਾਂਚਕਰਤਾ ਨੇ ਸੈਨ ਫਰਾਂਸਿਸਕੋ ਦਫਤਰ ਤੋਂ ਜਾਰੀ ਬਿਆਨ ਮੁਤਾਬਕ ਕਿਹਾ ਕਿ 33 ਸਾਲਾ ਮੈਥਿਊ ਬੇਟ ਦੀ ਪਛਾਣ ਆਸਟ੍ਰੇਲੀਆ ਦੇ ਡਾਰਵਿਨ ਵਜੋਂ ਹੋਈ ਹੈ| ਪੁਲੀਸ ਨੇ ਇਸ ਮਾਮਲੇ ਦੇ ਸੰਬੰਧ ਵਿੱਚ ਦੋ ਸ਼ੱਕੀ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ|
ਓਧਰ ਵਿਦੇਸ਼ ਅਤੇ ਵਪਾਰ ਮਾਮਲਿਆਂ ਦਾ ਵਿਭਾਗ ਮੈਥਿਊ ਬੇਟ ਦੇ ਪਰਿਵਾਰ ਨੂੰ ਮਦਦ ਪ੍ਰਦਾਨ ਕਰ ਰਿਹਾ ਹੈ| ਵਿਭਾਗ ਨੇ ਕਿਹਾ ਕਿ ਇਹ ਸਮਾਂ ਬੇਟ ਦੇ ਪਰਿਵਾਰ ਲਈ ਸਭ ਤੋਂ ਵਧ ਮੁਸ਼ਕਿਲ ਦਾ ਸਮਾਂ ਹੈ, ਇਸ ਲਈ ਵਿਭਾਗ ਨੇ ਮੀਡੀਆ ਨੂੰ ਬੇਨਤੀ ਕੀਤੀ ਹੈ ਕਿ ਉਹ ਉਨ੍ਹਾਂ ਦੀ ਗੱਲ  ਸਮਝਣਗੇ| ਪੁਲੀਸ ਦੋ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛ-ਗਿੱਛ ਕਰ ਰਹੀ ਹੈ ਅਤੇ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਹੈ|

Leave a Reply

Your email address will not be published. Required fields are marked *