ਅਮਰੀਕਾ ਵਿੱਚ ਦੋ ਪੰਜਾਬੀ ਟਰੱਕ ਡਰਾਈਵਰ 1.5 ਮਿਲੀਅਨ ਡਾਲਰ ਦੀ ਡਰੱਗਜ਼ ਸਣੇ ਗ੍ਰਿਫਤਾਰ


ਨਿਊਯਾਰਕ, 11 ਦਸੰਬਰ (ਸ.ਬ.) ਅਮਰੀਕਾ ਦੇ ਪੋਰਟਰ ਕਾਉਂਟੀ ਇੰਡੀਆਨਾ ਸੂਬੇ ਦੀ ਪੁਲੀਸ ਨੇ ਬੀਤੇ ਦਿਨੀਂ ਇਕ ਟਰੱਕ ਦੀ ਜਾਂਚ ਦੌਰਾਨ 50 ਕਿੱਲੋ ਦੇ ਕਰੀਬ ਕੋਕੀਨ ਬਰਾਮਦ ਕੀਤੀ ਹੈ| 
ਪੁਲੀਸ ਨੂੰ ਆਈ-94 ਹਾਈਵੇਅ ਈਸਟਬਾਉਂਡ ਦੀ ਸਕੇਲ ਤੇ ਇਕ              ਟ੍ਰੇਲਰ ਦੀ ਜਾਂਚ ਕਰਨ ਲਈ ਜਦੋਂ ਸੱਦਿਆ ਗਿਆ ਤਾਂ ਉਸ ਵਿਚੋਂ ਇਹ ਬਰਾਮਦਗੀ ਹੋਈ ਹੈ, ਜਿਸ ਦਾ ਬਾਜ਼ਾਰੀ ਮੁੱਲ 1.5 ਤੋਂ  2 ਮਿਲੀਅਨ ਡਾਲਰ ਦੇ ਕਰੀਬ ਬਣਦਾ ਹੈ| ਇਹ ਬਰਾਮਦਗੀ ਮਾਡਲ 2016 ਵੋਲਵੋ ਟਰੱਕ ਤੇ                 ਟ੍ਰੇਲਰ ਦੀ ਜਾਂਚ ਦੌਰਾਨ ਹੋਈ ਹੈ| ਇਸ ਵਿੱਚ ਉਨ੍ਹਾਂ ਨੇ 18,000 ਪੌਂਡ ਦੇ ਕਰੀਬ ਬਰੀਕ ਲੱਸਣ ਲੱਦਿਆ ਸੀ| ਇਸ ਬਰਾਮਦਗੀ ਦੇ ਸਬੰਧ ਵਿਚ ਅਮਰੀਕਾ ਦੇ ਸੂਬੇ  ਕੈਲੀਫੋਰਨੀਆ ਦੇ ਦੋ ਪੰਜਾਬੀ ਨੌਜਵਾਨਾਂ ਨੂੰ ਪੁਲੀਸ ਨੇ ਗ੍ਰਿਫਤਾਰ ਕਰ ਲਿਆ ਹੈ|
ਇਨ੍ਹਾਂ ਦੋਵਾਂ ਦੀ ਪਛਾਣ ਬਲਜਿੰਦਰ ਸਿੰਘ (37) ਅਤੇ ਗੁਰਵਿੰਦਰ ਸਿੰਘ (32) ਵਜੋਂ ਹੋਈ ਹੈ| ਇਸ ਸਬੰਧੀ ਪੁਲੀਸ ਹੋਰ ਜਾਂਚ ਕਰ ਰਹੀ ਹੈ| ਜ਼ਿਕਰਯੋਗ ਹੈ ਕਿ ਪਹਿਲਾਂ ਵੀ ਅਮਰੀਕੀ ਪੁਲੀਸ ਟਰੱਕ ਡਰਾਈਵਰਾਂ ਨੂੰ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਦੇ ਦੋਸ਼ ਵਿਚ ਫੜ ਚੁੱਕੀ ਹੈ|

Leave a Reply

Your email address will not be published. Required fields are marked *