ਅਮਰੀਕਾ ਵਿੱਚ ਦੋ ਭਾਰਤੀ ਨੌਜਵਾਨਾਂ ਤੇ ਹਮਲਾ, ਇਕ ਦੀ ਮੌਤ ਅਤੇ ਦੂਜਾ ਜ਼ਖਮੀ

ਨਿਊਯਾਰਕ, 4 ਜਨਵਰੀ (ਸ.ਬ.)  ਨਿਊਯਾਰਕ ਦੇ ਲਿਬਰਟੀ ਐਵੀਨਿਊ ਦੇ ਸਾਊਥ ਰਿਚਮੰਡ ਹਿੱਲ ਇਲਾਕੇ ਵਿੱਚ ਦੋ ਹਥਿਆਰਬੰਦ ਲੁਟੇਰਿਆਂ ਨੇ ਦੋ ਸਕੇ ਭਰਾ ਰਿੱਕੀ ਕਾਲੀਸ਼ਰਨ ਤੇ ਸੰਨੀ ਕਾਲੀਸ਼ਰਨ ਨੂੰ ਗੋਲੀਆਂ ਮਾਰੀਆਂ| ਇਸ ਵਿੱਚ ਰਿੱਕੀ ਕਾਲੀਸ਼ਰਨ ਦੀ ਤਾਂ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਸੰਨੀ ਕਾਲੀਸ਼ਰਨ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ, ਜੋ ਕਿ ਹਸਪਤਾਲ ਵਿੱਚ ਇਲਾਜ ਕਰਵਾ ਰਿਹਾ ਹੈ| ਪ੍ਰਾਪਤ ਜਾਣਕਾਰੀ ਮੁਤਾਬਕ ਇਹ ਦੋਵੇਂ ਭਰਾ ਰਾਤ ਦੇ ਕਰੀਬ 3.15 ਵਜੇ ਨਾਈਟ ਕਲੱਬ ਤੋਂ ਪੈਦਲ ਆਪਣੀ ਕਾਰ ਪਾਰਕਿੰਗ ਵੱਲ ਆ ਰਹੇ ਸਨ| ਇੰਨ੍ਹਾਂ ਨੂੰ ਦੋ ਕਾਰ ਸਵਾਰ ਲੁਟੇਰਿਆਂ ਨੇ ਲੁੱਟਣ ਲਈ ਘੇਰ ਲਿਆ|

ਉਨ੍ਹਾਂ ਅਤੇ ਬੰਦੂਕ ਦੀ ਨੋਕ ਤੇ ਪੈਸੇ ਅਤੇ ਸੰਨੀ ਕਾਲੀਸ਼ਰਨ ਦੇ ਗਲ ਵਿਚ ਪਾਈ ਸੋਨੇ ਦੀ ਚੈਨ ਦੀ ਮੰਗ ਕੀਤੀ| ਉਨ੍ਹਾਂ ਨੇ ਇਸਦਾ ਵਿਰੋਧ ਕੀਤਾ ਤਾਂ ਉਨ੍ਹਾਂ ਰਿੱਕੀ ਦੀ ਛਾਤੀ ਵਿੱਚ ਗੋਲੀ ਮਾਰ ਦਿੱਤੀ ਅਤੇ ਉਸਨੇ ਉਸੇ ਸਮੇਂ ਦਮ ਤੋੜ ਦਿੱਤਾ| ਉਹ ਸੰਨੀ ਦੀ ਪਿੱਠ ਵਿੱਚ ਗੋਲੀ ਮਾਰ ਕੇ ਫਰਾਰ ਹੋ ਗਏ| ਇਹ ਸਾਰੀ ਘਟਨਾ ਰਿਚਮੰਡਹਿੱਲ ਪੁਲੀਸ ਵਲੋਂ ਪਾਰਕਿੰਗ ਵਿੱਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਮਦਦ ਨਾਲ ਹਮਲਾਵਰ ਦੀ ਭਾਲ ਕੀਤੀ ਜਾ ਰਹੀ ਹੈ ਪਰ ਅਜੇ ਤਕ ਕੋਈ ਵੀ ਗ੍ਰਿਫਤਾਰੀ ਨਹੀ ਹੋਈ| ਇੱਥੇ ਇਹ ਵੀ ਦੱਸਣਯੋਗ ਹੈ ਕਿ ਮ੍ਰਿਤਕ ਇਕ ਹਫਤੇ ਪਹਿਲਾਂ ਹੀ ਆਪਣੀ ਦਾਦੀ ਦੇ ਸੰਸਕਾਰ ਲਈ ਗੁਆਨਾ ਤੋਂ ਅਮਰੀਕਾ ਆਇਆ ਸੀ|

Leave a Reply

Your email address will not be published. Required fields are marked *