ਅਮਰੀਕਾ ਵਿੱਚ ਨਵੰਬਰ ਦੇ ਪਹਿਲੇ 10 ਦਿਨਾਂ ਵਿੱਚ ਸਾਹਮਣੇ ਆਏ ਕੋਰੋਨਾ ਦੇ 10 ਲੱਖ ਮਾਮਲੇ


ਵਾਸ਼ਿੰਗਟਨ, 11 ਨਵੰਬਰ (ਸ.ਬ.)  ਅਮਰੀਕਾ ਵਿੱਚ ਨਵੰਬਰ ਦੀ ਸ਼ੁਰੂਆਤ ਤੋਂ ਹੁਣ ਤੱਕ ਕੋਵਿਡ-19 ਦੇ 10 ਲੱਖ ਤੋਂ ਵੱਧ ਨਵੇਂ ਮਾਮਲੇ ਦਰਜ ਹੋਏ ਹਨ| ਕਈ ਸੂਬਿਆਂ ਵਿਚ ਮੰਗਲਵਾਰ ਨੂੰ ਸਭ ਤੋਂ ਵੱਧ ਨਵੇਂ ਮਾਮਲੇ ਦਰਜ ਹੋਏ ਹਨ| ਇਲਿਨਾਇਸ ਵਿਚ 12,000 ਅਤੇ ਵਿਸਕਾਨਸਿਨ ਵਿਚ 7 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ ਹਨ| 
ਵਿਸਕਾਨਸਿਨ ਵਿਚ ਗਵਰਨਰ ਨੇ ਵਾਇਰਸ ਨਾਲ ਲੜਨ ਲਈ ਇਕਜੁੱਟਤਾ ਅਤੇ ਸਹਿਯੋਗ ਦੀ ਅਪੀਲ ਕੀਤੀ ਹੈ| ਮ੍ਰਿਤਕਾਂ ਦੀ ਗਿਣਤੀ ਵੀ ਲਗਾਤਾਰ ਵੱਧ ਰਹੀ ਹੈ ਅਤੇ ਕਈ ਸੂਬਿਆਂ ਵਿਚ ਹੁਣ ਹਸਪਤਾਲ ਵੀ ਲਗਭਗ ਪੂਰੀ ਤਰ੍ਹਾਂ ਬੰਦ ਹੋ ਚੁੱਕੇ ਹਨ| ਇੰਡੀਆਨਾ ਵਿਚ ਮੰਗਲਵਾਰ ਨੂੰ ਵਾਇਰਸ ਨਾਲ 63 ਲੋਕਾਂ ਦੀ ਮੌਤ ਹੋਈ ਹੈ| 
ਜ਼ਿਕਕਯੋਗ ਹੈ ਕਿ ਅਮਰੀਕਾ ਵਿਚ 3 ਨਵੰਬਰ ਨੂੰ ਰਾਸ਼ਟਰਪਤੀ ਚੋਣਾਂ ਹੋਈਆਂ ਤੇ ਇਸ ਦੇ ਨਤੀਜੇ ਆਉਣ ਤੱਕ ਬਹੁਤ ਸਾਰੇ ਲੋਕ ਵਿਰੋਧ ਪ੍ਰਦਰਸ਼ਨ ਕਰਦੇ ਰਹੇ| ਕਈ ਥਾਵਾਂ ਤੇ ਲੋਕ ਬੰਦੂਕਾਂ ਲੈ ਕੇ ਇਕੱਠੇ ਹੋ ਰਹੇ ਸਨ ਤੇ ਸਮਾਜਕ ਦੂਰੀ ਅਤੇ ਮਾਸਕ ਵਰਗੀਆਂ ਜ਼ਰੂਰੀ ਹਿਦਾਇਤਾਂ ਦੀ ਪਾਲਣਾ ਵੀ ਨਹੀਂ ਕੀਤੀ ਗਈ| ਇਸ ਤੋਂ ਇਲਾਵਾ ਨਵੇਂ ਚੁਣੇ ਗਏ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਕਿਹਾ ਹੈ ਕਿ ਕੋਰੋਨਾ ਦਾ ਟੀਕਾ ਆਉਣ ਤੋਂ ਪਹਿਲਾਂ ਹੀ ਅਮਰੀਕਾ ਵਿਚ ਹੋਰ 2 ਲੱਖ ਲੋਕਾਂ ਦੀ ਮੌਤ ਹੋ ਸਕਦੀ ਹੈ| ਇਸ ਲਈ ਲੋਕਾਂ ਨੂੰ ਜ਼ਰੂਰੀ ਹਿਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ|

Leave a Reply

Your email address will not be published. Required fields are marked *