ਅਮਰੀਕਾ ਵਿੱਚ ਨੇਵੀ ਦਾ ਜਹਾਜ਼ ਹਾਦਸਾਗ੍ਰਸਤ, ਦੋ ਪਾਇਲਟਾਂ ਦੀ ਮੌਤ

ਵਾਸ਼ਿੰਗਟਨ, 24 ਅਕਤੂਬਰ (ਸ.ਬ.) ਅਮਰੀਕਾ ਦਾ ਇਕ ਨੇਵੀ ਸਿਖਲਾਈ ਹਵਾਈ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ| ਫਲੋਰੀਡਾ ਤੋਂ ਉਡਾਣ ਭਰਨ ਤੋਂ ਬਾਅਦ ਖਾੜ੍ਹੀ ਤਟ ਕੋਲ ਅਲਬਾਮਾ ਨੇੜੇ ਜਹਾਜ਼ ਦੁਰਘਟਨਾ ਦਾ ਸ਼ਿਕਾਰ ਹੋ ਗਿਆ| ਜਹਾਜ਼ ਵਿਚ ਸਵਾਰ 2 ਪਾਇਲਟਾਂ ਦੀ ਮੌਤ ਹੋ ਗਈ| ਅਮਰੀਕੀ ਸਮੁੰਦਰੀ ਫ਼ੌਜ ਮੁਤਾਬਕ ਅਲਬਾਮਾ ਕੋਲ ਦੋ ਸੀਟਰ ਜਹਾਜ਼ ਹਾਦਸੇ ਦਾ ਸ਼ਿਕਾਰ ਹੋਇਆ, ਜਿਸ ਵਿਚ ਦੋ ਕਰੂ ਮੈਂਬਰ ਸਵਾਰ ਸਨ ਅਤੇ ਦੋਹਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ|
ਇਹ ਹਾਦਸਾ ਇਕ ਰਿਹਾਇਸ਼ੀ            ਖੇਤਰ ਨੇੜੇ ਵਾਪਰਿਆ| ਇਸ ਦੁਰਘਟਨਾ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ| ਹਾਦਸੇ ਵਿਚ ਮਾਰੇ ਗਏ ਦੋਵੇਂ ਪਾਇਲਟਾਂ ਦੇ ਨਾਂ ਅਜੇ ਸਾਂਝੇ ਨਹੀਂ ਕੀਤੇ ਗਏ| ਦੱਸਿਆ ਜਾ ਰਿਹਾ ਹੈ ਕਿ ਅਮਰੀਕੀ ਨੇਵੀ ਦਾ ਟੀ-68 ਜਹਾਜ਼ ਅਲਬਾਮਾ ਦੇ ਫਾਲੇ ਵਿਚ ਦੁਰਘਟਨਾ ਦਾ ਸ਼ਿਕਾਰ ਹੋਇਆ|

Leave a Reply

Your email address will not be published. Required fields are marked *