ਅਮਰੀਕਾ ਵਿੱਚ ਪੁਲੀਸ ਕਰਮਚਾਰੀ ਨੂੰ 7 ਸਾਲ ਦੀ ਸਜ਼ਾ

ਵਾਸ਼ਿੰਗਟਨ, 19 ਜਨਵਰੀ (ਸ.ਬ.) ਅਮਰੀਕਾ ਵਿੱਚ ਸ਼ਿਕਾਗੋ ਦੀ ਇਕ ਅਦਾਲਤ ਨੇ ਇਕ ਗੈਰ ਗੋਰੇ ਨਾਬਾਲਗ ਲੜਕੇ ਦੇ ਕਤਲ ਮਾਮਲੇ ਵਿੱਚ ਇਕ ਪੁਲੀਸ ਕਰਮਚਾਰੀ ਨੂੰ 7 ਸਾਲ ਦੀ ਸਜ਼ਾ ਸੁਣਾਈ ਹੈ| ਕੂਕ ਕਾਊਂਟੀ ਸਰਕਿਟ ਦੇ ਜੱਜ ਵਾਨ ਡਿਏਕ ਨੇ ਇਹ ਸਜ਼ਾ ਸੁਣਾਈ| ਉਨ੍ਹਾਂ ਨੇ 17 ਸਾਲ ਦੇ ਲਾਕੁਆਨ ਮੈਕ ਡੋਨਾਲਡ ਲਈ ਪੁਲੀਸ ਕਰਮਚਾਰੀ ਡਿਏਕ ਨੂੰ ਦੋਸ਼ੀ ਠਹਿਰਾਉਂਦੇ ਹੋਏ ਕਿਹਾ,”ਸਾਰੇ ਗਵਾਹਾਂ ਅਤੇ ਸਬੂਤਾਂ ਦੇ ਆਧਾਰ ਤੇ ਡਿਏਕ ਨੂੰ 81 ਮਹੀਨਿਆਂ ਦੀ ਸਜ਼ਾ ਦਿੱਤੀ ਜਾਂਦੀ ਹੈ|”
ਜਿਕਰਯੋਗ ਹੈ ਕਿ 2014 ਵਿੱਚ ਪੁਲੀਸ ਕਰਮਚਾਰੀ ਨੇ ਮਾਮੂਲੀ ਜਿਹੀ ਗੱਲ ਤੇ ਝਗੜਾ ਹੋਣ ਕਾਰਨ ਨਾਬਾਲਗ ਨੂੰ ਗੋਲੀ ਮਾਰ ਦਿੱਤੀ ਸੀ| ਪਰਿਵਾਰ ਨੂੰ ਕਈ ਸਾਲਾਂ ਬਾਅਦ ਨਿਆਂ ਮਿਲਿਆ ਹੈ|

Leave a Reply

Your email address will not be published. Required fields are marked *